ਤਿਰੁਅਨੰਤਪੁਰਮ : ਸੀ ਬੀ ਆਈ ਨੇ ਕੇਰਲਾ ਦੇ ਸਾਬਕਾ ਮੁੱਖ ਮੰਤਰੀ ਓਮਨ ਚਾਂਡੀ ਨੂੰ ਜਿਨਸੀ ਸ਼ੋਸ਼ਣ ਦੇ ਮਾਮਲੇ ‘ਚ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ‘ਚ ਰਿਪੋਰਟ ਦਾਇਰ ਕਰਕੇ ਕਲੀਨ ਚਿੱਟ ਦੇ ਦਿੱਤੀ ਹੈ | ਉਨ੍ਹਾ ‘ਤੇ ਸੂਰਜੀ ਊਰਜਾ ਘਪਲੇ ਦੀ ਮੁੱਖ ਮੁਲਜ਼ਮ ਨੇ ਇਹ ਦੋਸ਼ ਲਾਇਆ ਸੀ | ਸੂਤਰਾਂ ਨੇ ਦੱਸਿਆ ਕਿ ਸੀ ਬੀ ਆਈ ਨੇ ਮੰਗਲਵਾਰ ਅਦਾਲਤ ‘ਚ ਰਿਪੋਰਟ ਦਾਇਰ ਕੀਤੀ | ਸੀ ਬੀ ਆਈ ਨੇ ਪਿਛਲੇ ਸਾਲ ਮੁਲਜ਼ਮ ਔਰਤ ਵੱਲੋਂ ਚਾਂਡੀ, ਸਾਬਕਾ ਕੇਂਦਰੀ ਮੰਤਰੀ ਕੇ ਸੀ ਵੇਣੂਗੋਪਾਲ ਅਤੇ ਹੋਰ ਸਿਆਸੀ ਆਗੂਆਂ ਖਿਲਾਫ ਲਾਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨਾਲ ਸੰਬੰਧਤ ਮਾਮਲਿਆਂ ਦੀ ਜਾਂਚ ਆਪਣੇ ਹੱਥਾਂ ‘ਚ ਲੈ ਲਈ ਸੀ |




