ਜੰਮੂ ਨੇੜੇ ਟਰੱਕ ਸਵਾਰ ਦਹਿਸ਼ਤਗਰਦਾਂ ਨਾਲ ਮੁਕਾਬਲਾ, 4 ਹਲਾਕ

0
393

ਜੰਮੂ : ਬੁੱਧਵਾਰ ਸਵੇਰੇ ਜੰਮੂ-ਕਸ਼ਮੀਰ ਕੌਮੀ ਸ਼ਾਹਰਾਹ ‘ਤੇ ਸਿਧਰਾ ਬਾਈਪਾਸ ਉੱਤੇ ਤਵੀ ਪੁਲ ਨੇੜੇ ਚਾਣਚੱਕ ਹੋਏ ਮੁਕਾਬਲੇ ‘ਚ 4 ਦਹਿਸ਼ਤਗਰਦ ਮਾਰੇ ਗਏ | ਉਹ ਟਰੱਕ ‘ਤੇ ਕਸ਼ਮੀਰ ਜਾ ਰਹੇ ਸਨ | ਐਡੀਸ਼ਨਲ ਡਾਇਰੈਕਟਰ ਜਨਰਲ ਪੁਲਸ (ਜੰਮੂ ਜ਼ੋਨ) ਮੁਕੇਸ਼ ਸਿੰਘ ਨੇ ਦੱਸਿਆ ਕਿ ਸੰਘਣੀ ਧੁੰਦ ਦੌਰਾਨ ਸਵੇਰੇ ਸਾਢੇ 7 ਵਜੇ ਦੇ ਕਰੀਬ ਮੁਕਾਬਲਾ ਹੋਇਆ ਤੇ ਪੌਣਾ ਘੰਟਾ ਚੱਲਿਆ | ਇਸ ਦੌਰਾਨ ਕਈ ਗ੍ਰਨੇਡ ਧਮਾਕੇ ਹੋਏ | ਮਾਰੇ ਗਏ ਦਹਿਸ਼ਤਗਰਦਾਂ ਤੋਂ 7 ਏ ਕੇ ਰਾਈਫਲਾਂ, ਇਕ ਐੱਮ 4 ਰਾਈਫਲ, 3 ਪਿਸਤੌਲ ਤੇ ਕਾਫੀ ਮਨੀਸ਼ਨ ਬਰਾਮਦ ਹੋਇਆ | ਜਵਾਨਾਂ ਨੇ ਇਕ ਟਰੱਕ ਦੀ ਸ਼ੱਕੀ ਮੂਵਮੈਂਟ ਦੇਖ ਕੇ ਉਸ ਦਾ ਪਿੱਛਾ ਕੀਤਾ ਤੇ ਸਿਧਰਾ ਚੈੱਕ ਪੁਆਇੰਟ ਕੋਲ ਉਸ ਨੂੰ ਰੋਕ ਲਿਆ | ਡਰਾਈਵਰ ਪਿਸ਼ਾਬ ਕਰਨ ਦਾ ਬਹਾਨਾ ਬਣਾ ਕੇ ਭੱਜ ਗਿਆ | ਪੁਲਸਮੈਨ ਜਦੋਂ ਟਰੱਕ ਦੀ ਤਲਾਸ਼ੀ ਲੈਣ ਲੱਗੇ, ਉਨ੍ਹਾਂ ‘ਤੇ ਅੰਦਰੋਂ ਭਾਰੀ ਫਾਇਰਿੰਗ ਸ਼ੁਰੂ ਹੋ ਗਈ | ਇਸ ਤੋਂ ਬਾਅਦ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ | ਇਸ ਦੌਰਾਨ ਟਰੱਕ ਨੂੰ ਅੱਗ ਲੱਗ ਗਈ | ਇਹ ਜਾਂਚ ਕੀਤੀ ਜਾਵੇਗੀ ਕਿ ਦਹਿਸ਼ਤਗਰਦ ਕਿਧਰੋਂ ਆਏ | ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ |

LEAVE A REPLY

Please enter your comment!
Please enter your name here