ਸ੍ਰੀਨਗਰ : ਪੀ ਡੀ ਪੀ ਮੁਖੀ ਮਹਿਬੂਬਾ ਮੁਫਤੀ ਨੇ ਕਿਹਾ ਹੈ ਕਿ ਸਰਕਾਰ ਜੰਮੂ-ਕਸ਼ਮੀਰ ‘ਚ ਅੱਤਵਾਦ ਨੂੰ ਕਾਬੂ ਕਰਨ ‘ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਹੁਣ ਜੰਮੂ ਖੇਤਰ ‘ਚ ਫੈਲ ਰਿਹਾ ਅੱਤਵਾਦ ਇਸ ਦੀ ਸਭ ਤੋਂ ਵੱਡੀ ਨਾਕਾਮੀ ਹੈ | ਉਨ੍ਹਾ ਕਿਹਾ ਕਿ ਜੰਮੂ ਦੇ ਸਿਧਰਾ ਖੇਤਰ ‘ਚ ਹੋਏ ਮੁਕਾਬਲੇ ਨੇ ਜੰਮੂ-ਕਸ਼ਮੀਰ ‘ਚ ਅੱਤਵਾਦ ਨੂੰ ਜੜ੍ਹੋਂ ਪੁੱਟਣ ਦੇ ਸਰਕਾਰੀ ਦਾਅਵਿਆਂ ਨੂੰ ਝੁਠਲਾਇਆ ਹੈ | ਉਨ੍ਹਾ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਅੱਤਵਾਦ ਹੁਣ ਜੰਮੂ ਖੇਤਰ ‘ਚ ਫੈਲ ਗਿਆ ਹੈ |





