ਨਵੀਂ ਦਿੱਲੀ : ਭਾਰਤ ਦੇ ਸਟਾਰ ਕਿ੍ਕਟਰ ਰਿਸ਼ਭ ਪੰਤ ਨੂੰ ਸ਼ੁੱਕਰਵਾਰ ਸਵੇਰੇ ਦਿੱਲੀ-ਦੇਹਰਾਦੂਨ ਹਾਈਵੇਅ ‘ਤੇ ਕਾਰ ਦੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ‘ਤੇ ਅੱਗ ਲੱਗਣ ਕਾਰਨ ਕਈ ਸੱਟਾਂ ਲੱਗੀਆਂ | ਪੰਤ (25) ਰੁੜਕੀ ‘ਚ ਆਪਣੇ ਘਰ ਜਾ ਰਿਹਾ ਸੀ | ਉਸ ਦੇ ਸਿਰ, ਪਿੱਠ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ, ਪਰ ਉਸ ਦੀ ਹਾਲਤ ਸਥਿਰ ਦੱਸੀ ਗਈ ਹੈ | ਪੰਤ ਖੁਦ ਕਾਰ ਚਲਾ ਰਿਹਾ ਸੀ | ਹਰਿਦੁਆਰ ਦੇਹਾਤੀ ਦੇ ਐੱਸ ਪੀ ਐੱਸ ਕੇ ਸਿੰਘ ਮੁਤਾਬਕ ਅੱਖ ਲੱਗਣ ਕਾਰਨ ਹਾਦਸਾ ਵਾਪਰਿਆ |