15.7 C
Jalandhar
Thursday, November 21, 2024
spot_img

ਸ੍ਰੀਨਗਰ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ

ਸ੍ਰੀਨਗਰ : ਜੰਮੂ-ਕਸ਼ਮੀਰ ‘ਚ ਮੀਂਹ ਅਤੇ ਬਰਫਬਾਰੀ ਨਾਲ ਜਿੱਥੇ ਲੋਕਾਂ ਨੂੰ ਖੁਸ਼ਕ ਠੰਢ ਤੋਂ ਰਾਹਤ ਮਿਲੀ, ਉਥੇ ਸ੍ਰੀਨਗਰ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ | ਗੁਲਮਰਗ, ਪਹਿਲਗਾਮ ਅਤੇ ਸੋਨਮਰਗ ਸੈਰ-ਸਪਾਟਾ ਸਥਾਨਾਂ ‘ਚ ਸਾਲ 2023 ਦਾ ਸਵਾਗਤ ਕਰਨ ਵਾਲੇ ਸੈਲਾਨੀਆਂ ਲਈ ਮੌਸਮ ਖੁਸ਼ਗਵਾਰ ਹੋ ਗਿਆ ਹੈ |
ਮੌਸਮ ਵਿਭਾਗ ਮੁਤਾਬਕ ਜੰਮੂ-ਕਸ਼ਮੀਰ ‘ਚ ਅਗਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਮੀਂਹ ਤੇ ਬਰਫ ਪੈਣ ਦੀ ਸੰਭਾਵਨਾ ਹੈ | ਸ੍ਰੀਨਗਰ ‘ਚ ਘੱਟੋ-ਘੱਟ ਤਾਪਮਾਨ ਮਨਫੀ 0.3, ਪਹਿਲਗਾਮ ‘ਚ ਮਨਫੀ 4.9 ਅਤੇ ਗੁਲਮਰਗ ‘ਚ ਮਨਫੀ 5.5 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ | ਲੱਦਾਖ ਖੇਤਰ ‘ਚ ਕਾਰਗਿਲ ‘ਚ ਘੱਟੋ-ਘੱਟ ਤਾਪਮਾਨ ਮਨਫੀ 6.2 ਅਤੇ ਲੇਹ ‘ਚ 10.2 ਸੀ | ਜੰਮੂ ‘ਚ ਘੱਟੋ-ਘੱਟ ਤਾਪਮਾਨ 7.3, ਕਟੜਾ ‘ਚ 6.5, ਬਟੋਟੇ ‘ਚ 0.5, ਬਨਿਹਾਲ ‘ਚ 0.8 ਅਤੇ ਭਦਰਵਾਹ ‘ਚ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ |

Related Articles

LEAVE A REPLY

Please enter your comment!
Please enter your name here

Latest Articles