ਨਵੀਂ ਦਿੱਲੀ : ਝਾਰਖੰਡ ਵਿਚਲੇ ਜੈਨ ਤੀਰਥ ਸਥਾਨ ਨੂੰ ਸੈਲਾਨੀ ਕੇਂਦਰ ਬਣਾਉਣ ਦੇ ਵਿਰੋਧ ਵਿਚ ਐਤਵਾਰ ਦਿੱਲੀ, ਮੁੰਬਈ ਤੇ ਅਹਿਮਦਾਬਾਦ ਵਿਚ ਲੋਕਾਂ ਵਲੋਂ ਪ੍ਰਦਰਸ਼ਨ ਕੀਤੇ ਗਏ | ਜੈਨ ਸਮਾਜ ਦੇ ਲੋਕ ਦਿੱਲੀ ਦੇ ਪ੍ਰਗਤੀ ਮੈਦਾਨ ਤੇ ਇੰਡੀਆ ਗੇਟ ‘ਤੇ ਇਕੱਠੇ ਹੋਏ ਤੇ ਸਰਕਾਰ ਖਿਲਾਫ ਰੋਸ ਜ਼ਾਹਰ ਕੀਤਾ | ਇਸ ਮੌਕੇ ਜੈਨੀ ਆਗੂਆਂ ਵੱਲੋਂ ਇਸ ਸੰਬੰਧ ਵਿਚ ਰਾਸ਼ਟਰਪਤੀ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ |