ਚੰਡੀਗੜ੍ਹ : ਸੰਘਣੀ ਧੁੰਦ ਦਰਮਿਆਨ ਬਠਿੰਡਾ ਸ਼ਹਿਰ ਸਭ ਤੋਂ ਠੰਢਾ ਰਿਹਾ ਹੈ, ਜਿੱਥੇ ਘੱਟ ਤੋਂ ਘੱਟ ਤਾਪਮਾਨ 0.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 4 ਡਿਗਰੀ ਘੱਟ ਸੀ |
ਚੰਡੀਗੜ੍ਹ ‘ਚ ਘੱਟ ਤੋਂ ਘੱਟ ਤਾਪਮਾਨ 5.7 ਡਿਗਰੀ, ਅੰਮਿ੍ਤਸਰ ‘ਚ 3.4, ਲੁਧਿਆਣਾ ‘ਚ 4.1, ਪਟਿਆਲਾ ‘ਚ 5.8, ਪਠਾਨਕੋਟ ‘ਚ 3.4, ਫਰੀਦਕੋਟ ‘ਚ 2.2 ਤੇ ਬਰਨਾਲਾ ‘ਚ 2.1 ਡਿਗਰੀ ਦਰਜ ਕੀਤਾ ਗਿਆ | ਹਰਿਆਣਾ ਦੇ ਮੇਵਾਤ ‘ਚ ਤਾਪਮਾਨ ਮਨਫੀ 1.3 ਡਿਗਰੀ ਰਿਹਾ | ਮੌਸਮ ਵਿਭਾਗ ਨੇ 6 ਜਨਵਰੀ ਤੱਕ ਸੰਘਣੀ ਧੁੰਦ ਅਤੇ ਸੀਤ ਲਹਿਰ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ | ਉਸ ਨੇ 3 ਜਨਵਰੀ ਲਈ ਔਰੇਂਜ ਅਲਰਟ ਅਤੇ 4 ਤੋਂ 6 ਜਨਵਰੀ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ |




