ਸ਼ੀਜ਼ਾਨ ਦੇ ਪਰਵਾਰ ਨੇ ਤੁਨੀਸ਼ਾ ਦੀ ਮਾਂ ਦੇ ਦੋਸ਼ ਝੁਠਲਾਏ

0
237

ਮੁੰਬਈ : ਗਿ੍ਫਤਾਰ ਅਭਿਨੇਤਾ ਸ਼ੀਜ਼ਾਨ ਖਾਨ ਦੇ ਪਰਵਾਰ ਅਤੇ ਉਸ ਦੀ ਕਾਨੂੰਨੀ ਟੀਮ ਨੇ ਸੋਮਵਾਰ ਮਰਹੂਮ ਅਭਿਨੇਤਰੀ ਤੁਨੀਸ਼ਾ ਦੀ ਮਾਂ ਵਨੀਤਾ ਸ਼ਰਮਾ ਦੇ ਦੋਸ਼ਾਂ ਦਾ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਸ ਨੂੰ ਕਦੇ ਵੀ ਇਸਲਾਮ ਕਬੂਲ ਕਰਨ ਲਈ ਮਜਬੂਰ ਨਹੀਂ ਕੀਤਾ | ਖਾਨ ਦੀਆਂ ਭੈਣਾਂ ਫਲਕ ਅਤੇ ਸਫਾਜ਼, ਮਾਂ ਅਤੇ ਉਨ੍ਹਾਂ ਦੇ ਵਕੀਲਾਂ ਨੇ ਵਨੀਤਾ ਸ਼ਰਮਾ ਦੇ 30 ਦਸੰਬਰ ਨੂੰ ਕੀਤੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਕਿ ਉਹ ਉਸ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕਰ ਰਹੇ ਸਨ ਅਤੇ ਉਸ ਨੇ ਉਸ ਦੀ ਇੱਛਾ ਦੇ ਵਿਰੁੱਧ ਹਿਜਾਬ ਪਾਉਣਾ ਸ਼ੁਰੂ ਕਰ ਦਿੱਤਾ ਸੀ | ਸ਼ੀਜ਼ਾਨ ਦੀਆਂ ਭੈਣਾਂ ਨੇ ਦੱਸਿਆ ਕਿ ਤੁਨੀਸ਼ਾ ਦੀ ਹਿਜਾਬ ਪਹਿਨਣ ਵਾਲੀ ਵਾਇਰਲ ਫੋਟੋ ਅਸਲ ‘ਚ ਉਸ ਦੇ ਸ਼ੋਅ ਦੇ ਸੂਟ ਦੀ ਸੀ | ਮੀਡੀਆ ਨੂੰ ਸੰਬੋਧਨ ਕਰਦੇ ਹੋਏ ਖਾਨ ਪਰਵਾਰ ਨੇ ਕਿਹਾ ਕਿ ਇਸ ਦੇ ਉਲਟ ਵਨੀਤਾ ਸ਼ਰਮਾ ਆਪਣੀ ਧੀ ਤੋਂ ਜਬਰੀ ਕੰਮ ਕਰਵਾ ਰਹੀ ਸੀ |

LEAVE A REPLY

Please enter your comment!
Please enter your name here