ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਅਜ਼ੀਜ਼ ਖਾਨ ਦੀ ਹਾਦਸੇ ‘ਚ ਮੌਤ

0
348

ਤਲਵੰਡੀ ਸਾਬੋ (ਜਗਦੀਪ ਗਿੱਲ)
ਸੰਘਣੀ ਧੁੰਦ ਦੌਰਾਨ ਸੋਮਵਾਰ ਰਾਤ ਢਾਈ ਵਜੇ ਸਕਾਰਪੀਓ ਦੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਸਥਿਤ ਟੋਲ ਪਲਾਜ਼ਾ ਕਾਲਾਝਾੜ ਦੇ ਥੜ੍ਹੇ ਨਾਲ ਟਕਰਾਉਣ ਕਾਰਨ ਨਗਰ ਕੌਂਸਲ ਤਲਵੰਡੀ ਸਾਬੋ ਦੇ ਸਾਬਕਾ ਮੀਤ ਪ੍ਰਧਾਨ ਅਜ਼ੀਜ਼ ਖਾਨ ਦੀ ਮੌਤ ਹੋ ਗਈ | ਸਕਾਰਪੀਓ ਪਟਿਆਲਾ ਵੱਲੋਂ ਭਵਾਨੀਗੜ੍ਹ ਵੱਲ ਜਾ ਰਹੀ ਸੀ | ਖਾਨ ਨੂੰ ਗੰਭੀਰ ਜਖ਼ਮੀ ਹਾਲਤ ‘ਚ ਰਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ, ਪਰ ਉੱਥੇ ਉਸ ਦੀ ਮੌਤ ਹੋ ਗਈ | ਉਸ ਦਾ ਗੰਨਮੈਨ ਜ਼ੇਰੇ ਇਲਾਜ ਹੈ | ਖਾਨ ਕੁਝ ਸਮਾਂ ਪਹਿਲਾਂ ਕਤਲ ਹੋ ਚੁੱਕੇ ਮਾਲਵੇ ਦੇ ਬਹੁ-ਚਰਚਿਤ ਗੈਂਗਸਟਰ ਕੁਲਬੀਰ ਨਰੂਆਣਾ ਦੇ ਅੱਤ ਨਜ਼ਦੀਕੀਆਂ ਵਿਚ ਗਿਣੇ ਜਾਂਦੇ ਸਨ | ਨਰੂਆਣਾ ਦੀ ਮੌਤ ਤੋਂ ਬਾਅਦ ਖਾਨ ਭਾਰੀ ਸੁਰੱਖਿਆ ਪਹਿਰੇ ਵਿੱਚ ਵਿਚਰਦੇ ਚਲੇ ਆ ਰਹੇ ਸਨ | ਉਨ੍ਹਾ ਆਪਣੇ ਨਾਲ ਕੁਝ ਸਰਕਾਰੀ ਤੇ ਕਈ ਪ੍ਰਾਈਵੇਟ ਅੰਗ-ਰੱਖਿਅਕ ਰੱਖੇ ਹੋਏ ਸਨ |
ਖਾਨ ਨੇ ਖੁਦ ਵੀ ਕਈ ਵਾਰ ਸੋਸ਼ਲ ਮੀਡੀਆ ਉਪਰ ਪੋਸਟਾਂ ਪਾ ਕੇ ਇਹ ਦੱਸਿਆ ਸੀ ਕਿ ਮੂਸੇ ਵਾਲਾ ਦੇ ਕਤਲ ਤੋਂ ਬਾਅਦ ਉਨ੍ਹਾ ਨੂੰ ਧਮਕੀਆਂ ਮਿਲ ਰਹੀਆਂ ਸਨ |

LEAVE A REPLY

Please enter your comment!
Please enter your name here