ਢਾਬੇ ਦੇ 2 ਕਰਿੰਦਿਆਂ ਦੀ ਗੈਸ ਚੜ੍ਹਨ ਨਾਲ ਮੌਤ

0
364

ਫਗਵਾੜਾ : ਹੁਸ਼ਿਆਰਪੁਰ ਰੋਡ ‘ਤੇ ਪਿੰਡ ਰਿਹਾਣਾ ਜੱਟਾਂ ਲਾਗੇ ਢਾਬੇ ਦੇ ਕਮਰੇ ‘ਚ ਸੁੱਤੇ ਦੋ ਵਿਅਕਤੀਆਂ ਦੀ ਅੰਗੀਠੀ ਦੀ ਗੈਸ ਚੜ੍ਹਨ ਕਾਰਨ ਮੌਤ ਹੋ ਗਈ | ਰਾਵਲਪਿੰਡੀ ਥਾਣੇ ਦੇ ਜਾਂਚ ਅਧਿਕਾਰੀ ਮਹਿੰਦਰਪਾਲ ਅਨੁਸਾਰ ਮਿ੍ਤਕਾਂ ਦੀ ਪਛਾਣ ਹਰਦੇਵ ਸਿੰਘ (65) ਤੇ ਕਮਲ ਵਜੋਂ ਹੋਈ, ਜਿਹੜੇ ਪਿੰਡ ਬਾਹੋਵਾਲ ਦੇ ਸਨ | ਇਹ ਹਰਮਨ ਢਾਬੇ ‘ਤੇ ਕੰਮ ਕਰਦੇ ਸਨ ਤੇ ਅੱਗ ਬਾਲ ਕੇ ਸੁੱਤੇ ਸਨ | ਅਚਾਨਕ ਇਨ੍ਹਾਂ ਨੂੰ ਗੈਸ ਚੜ੍ਹ ਗਈ ਤੇ ਕੰਬਲ ਵੀ ਸੜ ਗਿਆ |
ਗੱਡੀ ‘ਤੇ ਪਥਰਾਅ ਦੀ ਕੇਂਦਰੀ ਏਜੰਸੀ ਤੋਂ ਜਾਂਚ ਦੀ ਮੰਗ
ਕੋਲਕਾਤਾ : ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ‘ਚ ਹਾਵੜਾ ਅਤੇ ਨਿਊ ਜਲਪਾਈਗੁੜੀ ਨੂੰ ਜੋੜਨ ਵਾਲੀ ਵੰਦੇ ਭਾਰਤ ਐੱਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਏ ਜਾਣ ਤੋਂ ਕੁਝ ਦਿਨ ਬਾਅਦ ਹੀ ਉਸ ਉੱਤੇ ਪੱਥਰਬਾਜ਼ੀ ਦੀ ਭਾਜਪਾ ਨੇ ਕੌਮੀ ਜਾਂਚ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ | ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮਾਲਦਾ ਸ਼ਹਿਰ ਤੋਂ ਕਰੀਬ 50 ਕਿਲੋਮੀਟਰ ਦੂਰ ਕੁਮਾਰਗੰਜ ਰੇਲਵੇ ਸਟੇਸ਼ਨ ਨੇੜੇ ਪਥਰਾਅ ਨਾਲ 22303 ਵੰਦੇ ਭਾਰਤ ਐੱਕਸਪ੍ਰੈੱਸ ਦੇ ਕੋਚ ਨੰਬਰ ਸੀ-13 ਦਾ ਸ਼ੀਸ਼ਾ ਟੁੱਟ ਗਿਆ ਸੀ |

LEAVE A REPLY

Please enter your comment!
Please enter your name here