ਨਵੀਂ ਦਿੱਲੀ : 24 ਦਸੰਬਰ ਤੋਂ 3 ਜਨਵਰੀ ਦਰਮਿਆਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਕਰੀਨਿੰਗ ਦੌਰਾਨ ਓਮੀਕਰੋਨ ਦੀਆਂ 11 ਉਪ ਕਿਸਮਾਂ ਦਾ ਪਤਾ ਲਗਾਇਆ ਗਿਆ ਹੈ | ਹਾਲਾਂਕਿ ਇਹ ਸਾਰੇ ਉਪ-ਰੂਪ ਭਾਰਤ ‘ਚ ਪਹਿਲਾਂ ਹੀ ਮੌਜੂਦ ਹਨ | ਇਸ ਸਮੇਂ ਦੌਰਾਨ ਕੁੱਲ 19,227 ਅੰਤਰਰਾਸ਼ਟਰੀ ਯਾਤਰੀਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚੋਂ 124 ਕੋਰੋਨਾ ਵਾਇਰਸ ਨਾਲ ਸੰਕਰਮਤ ਪਾਏ ਗਏ ਅਤੇ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ |





