ਕੁਰੂਕਸ਼ੇਤਰ : ਦੋ ਗੱਡੀਆਂ ‘ਚ ਆਏ 12 ਬਦਮਾਸ਼ ਇੱਥੇ ਇਕ ਹੋਟਲ ‘ਚ ਕੁੜੀ ਨਾਲ ਬੈਠੇ ਜੁਗਨੂੰ ਨਾਂਅ ਦੇ ਨੌਜਵਾਨ ਦੇ ਹੱਥ ਵੱਢ ਕੇ ਲੈ ਗਏ | ਕੁੜੀ ਬਚ ਗਈ | ਕਰਨਾਲ ਦੇ ਰਹਿਣ ਵਾਲੇ ਜੁਗਨੂੰ ਨੂੰ ਤੁਰੰਤ ਐੱਲ ਐੱਨ ਜੇ ਪੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਚੰਡੀਗੜ੍ਹ ਦੇ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ | ਥਾਨੇਸਰ ਸਦਰ ਦੇ ਐੱਸ ਐੱਚ ਓ ਨਿਰਮਲ ਸਿੰਘ ਨੇ ਦੱਸਿਆ ਕਿ ਜੁਗਨੂੰ ਮੁਤਾਬਕ ਉਸ ਦਾ ਸ਼ਰਾਬ ਦੇ ਠੇਕੇਦਾਰ ਨਾਲ ਪੁਰਾਣਾ ਝਗੜਾ ਹੈ, ਜਿਸ ਕਾਰਨ ਉਸ ‘ਤੇ ਹਮਲਾ ਕੀਤਾ ਗਿਆ |
ਕੁਰੂਕਸ਼ੇਤਰ ਦੇ ਐੱਸ ਪੀ ਸੁਰਿੰਦਰ ਸਿੰਘ ਭੋਰੀਆ ਨੇ ਦੱਸਿਆ ਕਿ ਜੁਗਨੂੰ ਜ਼ਮਾਨਤ ‘ਤੇ ਬਾਹਰ ਹੈ | ਉਸ ਨੂੰ 2020 ‘ਚ ਕਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਗਿ੍ਫਤਾਰ ਕੀਤਾ ਗਿਆ ਸੀ | ਉਸ ਨੇ ਸ਼ਰਾਬ ਦੇ ਠੇਕੇਦਾਰ ‘ਤੇ ਕਈ ਗੋਲੀਆਂ ਚਲਾਈਆਂ ਸਨ | ਹਮਲੇ ਦੇ ਪਿੱਛੇ ਵੀ ਇਹੀ ਝਗੜਾ ਹੋਣ ਦਾ ਸ਼ੱਕ ਹੈ |




