ਪੰਜਾਬ ਦੀ ਯਾਤਰਾ ਤੋਂ ਪਹਿਲਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ

0
230

ਅੰਮਿ੍ਤਸਰ : ਭਾਰਤ ਜੋੜੋ ਯਾਤਰਾ ਦੇ ਮੰਗਲਵਾਰ ਪੰਜਾਬ ‘ਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਥੇ ਹਰਿਮੰਦਰ ਸਾਹਿਬ ਮੱਥਾ ਟੇਕਿਆ |
ਉਨ੍ਹਾ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਅਜਨਾਲਾ ਅਤੇ ਹੋਰ ਆਗੂ ਵੀ ਸਨ | ਉਨ੍ਹਾ ਪਰਿਕਰਮਾ ਕੀਤੀ ਅਤੇ ਕੀਰਤਨ ਸੁਣਿਆ | ਕੜਾਹ ਪ੍ਰਸ਼ਾਦ ਦੀ ਦੇਗ ਵੀ ਭੇਟ ਕੀਤੀ | ਵਾਪਸੀ ਵੇਲੇ ਅਕਾਲ ਤਖਤ ਦੇ ਸਨਮੁੱਖ ਖੜ੍ਹੇ ਹੋ ਕੇ ਮੱਥਾ ਟੇਕਿਆ | ਮੀਡੀਆ ਨਾਲ ਕੋਈ ਗੱਲ ਕਰਨ ਤੋਂ ਗੁਰੇਜ਼ ਕੀਤਾ |

LEAVE A REPLY

Please enter your comment!
Please enter your name here