ਜੋਸ਼ੀ ਮੱਠ ਦੇ ਦੋ ਹੋਟਲ ਡੇਗਣ ਦੀ ਤਿਆਰੀ

0
402

ਦੇਹਰਾਦੂਨ : ਉੱਤਰਾਖੰਡ ਦੇ ਜੋਸ਼ੀ ਮੱਠ ‘ਚ ਮੰਗਲਵਾਰ ਦੋ ਹੋਟਲ ਡੇਗਣ ਦੀ ਕਾਰਵਾਈ ਮਾਲਕਾਂ ਦੇ ਵਿਰੋਧ ਦੇ ਬਾਅਦ ਰੋਕ ਦਿੱਤੀ ਗਈ | ਇਥੇ ਮਕਾਨਾਂ ਵਿਚ ਤਰੇੜਾਂ ਆਉਣ ਦੇ ਬਾਅਦ ਮਾਹਰ ਟੀਮ ਨੇ ਹੋਟਲ ਡੇਗਣ ਦਾ ਫੈਸਲਾ ਲਿਆ ਹੈ | ਲਗਜ਼ਰੀ ਹੋਟਲ ਮਲਾਰੀ ਇਨ ਤੇ ਹੋਟਲ ਮਾਊਾਟ ਵਿਊ ਨੂੰ ਡੇਗਿਆ ਜਾਣਾ ਹੈ, ਜਿਹੜੇ ਪੰਜ-ਛੇ ਮੰਜ਼ਲਾ ਹਨ | ਡੇਗਣ ਦਾ ਕੰਮ ਸੈਂਟਰਲ ਬਿਲਡਿੰਗ ਰਿਸਰਚ ਇੰਸਟੀਚਿਊਟ ਦੀ ਨਿਗਰਾਨੀ ਵਿਚ ਹੋਵੇਗਾ | ਦੋਨੋਂ ਹੋਟਲ ਇਕ-ਦੂਜੇ ਦੇ ਕਾਫੀ ਕਰੀਬ ਆ ਚੁੱਕੇ ਹਨ ਤੇ ਇਨ੍ਹਾਂ ਕੋਲ ਮਕਾਨ ਹਨ | ਹੋਟਲ ਹੋਰ ਧਸੇ ਤਾਂ ਡਿੱਗ ਜਾਣਗੇ | ਲਾਊਡ ਸਪੀਕਰ ‘ਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਜਾਣ ਲਈ ਕਿਹਾ ਗਿਆ ਹੈ | ਉੱਤਰਾਖੰਡ ਦੇ ਡੀ ਜੀ ਪੀ ਨੇ ਕਿਹਾ ਕਿ ਸ਼ਹਿਰ ਵਿਚ 678 ਇਮਾਰਤਾਂ ਅਸੁਰੱਖਿਅਤ ਹਨ | ਕੁਝ ਇਲਾਕਿਆਂ ਨੂੰ ਸੀਲ ਕੀਤਾ ਜਾਵੇਗਾ |
ਮੰਗਲਵਾਰ ਲੋਕਾਂ ਨੇ ਮਾਰਚ ਕੱਢ ਕੇ ਮੰਗ ਕੀਤੀ ਕਿ ਉਨ੍ਹਾਂ ਦਾ ਮੁੜਵਸੇਬਾ ਠੀਕ ਢੰਗ ਨਾਲ ਕੀਤਾ ਜਾਵੇ ਤੇ ਵਾਜਬ ਮੁਆਵਜ਼ਾ ਦਿੱਤਾ ਜਾਵੇ | ਹੁਣ ਤੱਕ ਚਾਰ ਹਜ਼ਾਰ ਲੋਕਾਂ ਨੂੰ ਖਤਰੇ ਵਾਲੇ ਇਲਾਕਿਆਂ ਤੋਂ ਹਟਾਇਆ ਗਿਆ ਹੈ | ਇਸੇ ਦੌਰਾਨ ਹੋਟਲ ਮਲਾਰੀ ਇਨ ਦੇ ਮਾਲਕ ਠਾਕੁਰ ਸਿੰਘ ਰਾਣਾ ਨੇ ਕਿਹਾ—ਜੇ ਲੋਕਾਂ ਦੇ ਭਲੇ ਲਈ ਇਮਾਰਤ ਡੇਗੀ ਜਾਣੀ ਹੈ ਤਾਂ ਮੈਂ ਸਰਕਾਰ ਦੇ ਨਾਲ ਹਾਂ | ਫਿਰ ਚਾਹੇ ਨਿੱਕੀ ਜਿਹੀ ਤਰੇੜ ਹੀ ਕਿਉਂ ਨਾ ਆਈ ਹੋਵੇ, ਪਰ ਮੈਨੂੰ ਨੋਟਿਸ ਤਾਂ ਦਿੱਤਾ ਜਾਣਾ ਚਾਹੀਦਾ ਸੀ | ਹੋਟਲ ਦਾ ਜਾਇਜ਼ਾ ਲਿਆ ਜਾਂਦਾ | ਮੈਂ ਅਜਿਹਾ ਕਰਨ ਨੂੰ ਕਿਹਾ ਹੈ | ਇਸ ਦੇ ਬਾਅਦ ਮੈਂ ਚਲਾ ਜਾਵਾਂਗਾ |

LEAVE A REPLY

Please enter your comment!
Please enter your name here