ਲੰਡਨ : ਭਾਰਤੀ ਮੂਲ ਦੇ ਡਾਕਟਰ ਨੂੰ ਬਰਤਾਨੀਆ ਦੀ ਫੌਜਦਾਰੀ ਅਦਾਲਤ ਨੇ ਚਾਰ ਸਾਲਾਂ ਦੌਰਾਨ 28 ਔਰਤਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ ਵੱਲੋਂ ਪਹਿਲਾਂ ਸੁਣਾਈਆਂ ਗਈਆਂ ਤਿੰਨ ਸਜ਼ਾਵਾਂ ਤੋਂ ਇਲਾਵਾ ਦੋ ਹੋਰ ਉਮਰ ਕੈਦਾਂ ਦੀ ਸਜ਼ਾ ਸੁਣਾਈ ਹੈ | 53 ਸਾਲਾ ਮਨੀਸ਼ ਸ਼ਾਹ ਨੂੰ ਪੂਰਬੀ ਲੰਡਨ ‘ਚ ਆਪਣੇ ਕਲੀਨਿਕ ‘ਚ ਚਾਰ ਔਰਤਾਂ ‘ਤੇ 25 ਜਿਨਸੀ ਹਮਲਿਆਂ ਦਾ ਦੋਸ਼ੀ ਮੰਨਣ ਤੋਂ ਬਾਅਦ ਦੋ ਉਮਰ ਕੈਦ ਦੀ ਸਜ਼ਾ ਸੁਣਾਈ ਗਈ | ਸਾਬਕਾ ਜਨਰਲ ਪ੍ਰੈਕਟੀਸ਼ਨਰ (ਜੀ ਪੀ) ਪਹਿਲਾਂ ਹੀ 90 ਅਪਰਾਧਾਂ ਲਈ ਤਿੰਨ ਉਮਰ ਕੈਦਾਂ ਦੀ ਸਜ਼ਾ ਕੱਟ ਰਿਹਾ ਹੈ | ਅਗਲੀਆਂ ਸਜ਼ਾਵਾਂ ਪਹਿਲੀਆਂ ਸਜ਼ਾਵਾਂ ਦੇ ਨਾਲ-ਨਾਲ ਚੱਲਣਗੀਆਂ | ਸ਼ਾਹ ਨੂੰ ਹੁਣ 15 ਤੋਂ 34 ਸਾਲ ਦੀ ਉਮਰ ਦੀਆਂ 28 ਔਰਤਾਂ ਵਿਰੁੱਧ ਜਿਨਸੀ ਸ਼ੋਸ਼ਣ ਦੇ 115 ਅਪਰਾਧਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ |




