ਕਾਵਰੱਤੀ : ਲਕਸ਼ਦੀਪ ਦੀ ਅਦਾਲਤ ਨੇ ਬੁੱਧਵਾਰ ਲਕਸ਼ਦੀਪ ਤੋਂ ਐਨ ਸੀ ਪੀ ਦੇ ਸੰਸਦ ਮੈਂਬਰ ਮੁਹੰਮਦ ਫੈਜ਼ਲ ਸਮੇਤ ਚਾਰ ਵਿਅਕਤੀਆਂ ਨੂੰ ਕਤਲ ਦੀ ਕੋਸ਼ਿਸ਼ ਦੇ ਮਾਮਲੇ ਵਿਚ 10 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਕੇਸ ਨਾਲ ਜੁੜੇ ਵਕੀਲਾਂ ਨੇ ਦੱਸਿਆ ਕਿ ਕਾਵਰੱਤੀ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ 2009 ਦੇ ਕੇਸ ‘ਚ ਦੋਸ਼ੀਆਂ ਨੂੰ ਇੱਕ-ਇੱਕ ਲੱਖ ਰੁਪਏ ਜੁਰਮਾਨਾ ਵੀ ਲਗਾਇਆ ਹੈ | ਵਕੀਲਾਂ ਮੁਤਾਬਕ ਸੰਸਦ ਮੈਂਬਰ ਅਤੇ ਹੋਰਨਾਂ ਨੇ ਸਾਬਕਾ ਕੇਂਦਰੀ ਮੰਤਰੀ ਪੀ ਐੱਮ ਸਈਦ ਦੇ ਜਵਾਈ ਪਦਨਾਥ ਸਾਲਿਹ ‘ਤੇ ਉਸ ਸਮੇਂ ਹਮਲਾ ਕੀਤਾ, ਜਦੋਂ ਉਹ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਕਿਸੇ ਸਿਆਸੀ ਮੁੱਦੇ ‘ਤੇ ਦਖਲ ਦੇਣ ਲਈ ਆਪਣੇ ਗੁਆਂਢ ਵਿਚ ਪਹੁੰਚਿਆ ਸੀ |




