ਸੁੰਦਰ ਸ਼ਾਮ ਅਰੋੜਾ ਨੂੰ ਅਦਾਲਤ ਨੇ ਵਿਜੀਲੈਂਸ ਰਿਮਾਂਡ ‘ਚ ਭੇਜਿਆ

0
207

ਮੁਹਾਲੀ : ਸਾਬਕਾ ਮੰਤਰੀ ਤੇ ਭਾਜਪਾ ਆਗੂ ਸੁੰਦਰ ਸ਼ਾਮ ਅਰੋੜਾ ਨੂੰ ਸਥਾਨਕ ਅਦਾਲਤ ਨੇ ਇਕ ਦਿਨ ਲਈ ਵਿਜੀਲੈਂਸ ਹਿਰਾਸਤ ‘ਚ ਭੇਜ ਦਿੱਤਾ ਹੈ | ਸਰਕਾਰੀ ਵਕੀਲ ਨੇ ਅਦਾਲਤ ‘ਚ ਕਿਹਾ ਸੀ ਕਿ ਅਰੋੜਾ ਨੇ ਐੱਮ ਡੀ ਪੰਜਾਬ ਰਾਜ ਉਦਯੋਗਕ ਵਿਕਾਸ ਨਿਗਮ (ਪੀ ਐੱਸ ਆਈ ਈ ਸੀ) ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਤੋਂ ਬਾਅਦ ਪੀ ਐੱਸ ਆਈ ਈ ਸੀ ਨੇ 25 ਏਕੜ ਦੇ ਉਦਯੋਗਕ ਪਲਾਟ ਨੂੰ ਛੋਟੇ ਪਲਾਟਾਂ ‘ਚ ਵੰਡ ਦਿੱਤਾ ਸੀ | ਉਕਤ ਮਾਮਲੇ ਵਿਚ ਪੁੱਛਗਿੱਛ ਕੀਤੀ ਜਾਣੀ ਹੈ |
ਇਸ ਮਾਮਲੇ ‘ਚ ਵਿਜੀਲੈਂਸ ਨੇ ਨਿਗਮ ਦੇ ਸੱਤ ਅਧਿਕਾਰੀਆਂ ਅੰਕੁਰ ਚੌਧਰੀ ਅਸਟੇਟ ਅਫ਼ਸਰ, ਜੇ ਐੱਸ ਭਾਟੀਆ ਚੀਫ਼ ਜਨਰਲ ਮੈਨੇਜਰ (ਯੋਜਨਾਬੰਦੀ), ਆਸ਼ਿਮਾ ਅਗਰਵਾਲ ਏ ਟੀ ਪੀ (ਯੋਜਨਾਬੰਦੀ), ਪਰਮਿੰਦਰ ਸਿੰਘ ਕਾਰਜਕਾਰੀ ਇੰਜੀਨੀਅਰ, ਰਜਤ ਕੁਮਾਰ ਡੀ ਏ ਅਤੇ ਸੰਦੀਪ ਸਿੰਘ ਐੱਸ ਡੀ ਈ ਸਮੇਤ ਕਾਰਜਕਾਰੀ ਡਾਇਰੈਕਟਰ ਐੱਸ ਪੀ ਸਿੰਘ ਨੂੰ ਵੀ ਗਿ੍ਫਤਾਰ ਕੀਤਾ ਹੈ |

LEAVE A REPLY

Please enter your comment!
Please enter your name here