ਜਨੇਵਾ : ਵਿਸ਼ਵ ਸਿਹਤ ਸੰਗਠਨ ਨੇ ਬੱਚਿਆਂ ਲਈ ਦੋ ਭਾਰਤੀ ਖੰਘ ਦੇ ਸਿਰਪਾਂ ਦੀ ਵਰਤੋਂ ਵਿਰੁੱਧ ਚੇਤਾਵਨੀ ਦਿੱਤੀ ਹੈ | ਇਨ੍ਹਾਂ ਨੂੰ ਪੀਣ ਕਾਰਨ ਉਜ਼ਬੇਕਿਸਤਾਨ ‘ਚ ਮੌਤਾਂ ਹੋਈਆਂ ਹਨ | ਸੰਗਠਨ ਨੇ ਕਿਹਾ ਕਿ ਮੈਰੀਅਨ ਬਾਇਓਟੈੱਕ ਵੱਲੋਂ ਨਿਰਮਤ ਉਤਪਾਦ ਘਟੀਆ ਸਨ | ਇਹ ਚਿਤਾਵਨੀ ਉਜ਼ਬੇਕਿਸਤਾਨ ਦੇ ਦੋਸ਼ਾਂ ਤੋਂ ਕੁਝ ਹਫਤਿਆਂ ਬਾਅਦ ਆਈ ਹੈ, ਜਿਨ੍ਹਾਂ ‘ਚ ਕਿਹਾ ਗਿਆ ਸੀ ਕਿ ਕੰਪਨੀ ਵੱਲੋਂ ਬਣਾਏ ਸਿਰਪ ਪੀਣ ਕਾਰਨ 18 ਬੱਚਿਆਂ ਦੀ ਮੌਤ ਹੋ ਗਈ ਸੀ | ਸੰਗਠਨ ਨੇ ਕਿਹਾ ਕਿ ਉਜ਼ਬੇਕਿਸਤਾਨ ਦੇ ਸਿਹਤ ਮੰਤਰਾਲੇ ਦੀਆਂ ਕੁਆਲਿਟੀ ਕੰਟਰੋਲ ਪ੍ਰਯੋਗਸ਼ਾਲਾਵਾਂ ਵੱਲੋਂ ਖੰਘ ਦੇ ਸਿਰਪਾਂ ਐਂਬਰੋਨੋਲ ਅਤੇ ਡੌਕ -1 ਮੈਕਸ ਦੇ ਵਿਸ਼ਲੇਸ਼ਣ ‘ਚ ਇਨ੍ਹਾਂ ਨੂੰ ਘਟੀਆ ਮੰਨਿਆ ਗਿਆ ਹੈ |
ਉਧਰ, ਯੂ ਪੀ ਫੂਡ ਸੇਫਟੀ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਗੌਤਮ ਬੁੱਧ ਨਗਰ ਦੇ ਸੈਕਟਰ 67 ਵਿਚ ਸਥਿਤ ਫਾਰਮਾਸਿਊਟੀਕਲ ਕੰਪਨੀ ਮੈਰੀਅਨ ਬਾਇਓਟੈੱਕ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਹੈ | ਡਰੱਗ ਕੰਟਰੋਲਰ ਏ ਕੇ ਜੈਨ ਨੇ ਦੱਸਿਆ ਕਿ ਉਜ਼ਬੇਕਿਸਤਾਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਦੇ ਕਫ ਸਿਰਪ ਦੀ ਵਿਕਰੀ ‘ਤੇ ਪਾਬੰਦੀ ਲਾ ਦਿੱਤੀ ਗਈ ਸੀ |




