33.5 C
Jalandhar
Monday, May 27, 2024
spot_img

ਮੁਕਾਬਲੇ ‘ਚ ਗੈਂਗਸਟਰ ਜੋਰਾ ਜ਼ਖ਼ਮੀ, ਗਿ੍ਫ਼ਤਾਰ

ਚੰਡੀਗੜ੍ਹ : ਜ਼ੀਰਕਪੁਰ ਦੇ ਪੀਰਮੁਛੱਲਾ ਇਲਾਕੇ ‘ਚ ਪੁਲਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੌਰਾਨ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਐਨਕਾਊਾਟਰ ‘ਚ ਜ਼ਖਮੀ ਹੋ ਗਿਆ | ਜ਼ਿਕਰਯੋਗ ਹੈ ਕਿ ਜੋਰਾ ਕੁਝ ਦਿਨ ਪਹਿਲਾਂ ਫਗਵਾੜਾ ‘ਚ ਗੋਲੀਬਾਰੀ ਕਾਂਡ ‘ਚ ਸ਼ਹੀਦ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ‘ਚ ਸ਼ਾਮਲ ਸੀ | ਇਸ ‘ਚ ਯੁਵਰਾਜ ਸਿੰਘ ਉਰਫ ਜੋਰਾ ਮੁੱਖ ਮੁਲਜ਼ਮ ਸੀ | ਏ ਜੀ ਟੀ ਐੱਫ ਦੀ ਟੀਮ ਨਾਲ ਨਜ਼ਦੀਕੀ ਮੁਕਾਬਲੇ ਤੋਂ ਬਾਅਦ ਜੋਰਾ ਜ਼ਖਮੀ ਹੋ ਗਿਆ | ਮੁਲਜ਼ਮ ਯੁਵਰਾਜ ਸਿੰਘ ਉਰਫ ਜੋਰਾ ਰਮਜ਼ਾਨ ਮਲਿਕ ਦੀ ਫਰਜ਼ੀ ਪਛਾਣ ਤਹਿਤ ਜ਼ੀਰਕਪੁਰ ਦੇ ਢਕੋਲੀ ਵਿਖੇ ‘ਐਲਪਸ’ ਨਾਂਅ ਦੇ ਹੋਟਲ ‘ਚ ਰਹਿ ਰਿਹਾ ਸੀ | ਖ਼ੁਫ਼ੀਆ ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਏ ਆਈ ਜੀ ਸੰਦੀਪ ਗੋਇਲ ਅਤੇ ਡੀ ਐੱਸ ਪੀ ਬਿਕਰਮ ਬਰਾੜ ਦੀ ਅਗਵਾਈ ਵਿਚ ਏ ਜੀ ਟੀ ਐੱਫ ਦੀ ਟੀਮ ਨੇ ਹੋਟਲ ‘ਐਲਪਸ’ ਨੂੰ ਘੇਰ ਲਿਆ ਅਤੇ ਹੋਟਲ ਦੇ ਮੈਨੇਜਰ ਤੋਂ ਹੋਟਲ ਵਿੱਚ ਮੁਲਜ਼ਮ ਜੋਰਾ ਦੀ ਮੌਜੂਦਗੀ ਦੀ ਪੁਸ਼ਟੀ ਕੀਤੀ | ਪੁਸ਼ਟੀ ਦੇ ਨਤੀਜੇ ਵਜੋਂ ਟੀਮ ਨੇ ਮੁਲਜ਼ਮ ਨੂੰ ਆਤਮ-ਸਮਰਪਣ ਕਰਨ ਦੀ ਪੇਸਕਸ਼ ਕੀਤੀ, ਪਰ ਉਸ ਨੇ ਟੀਮ ‘ਤੇ ਗੋਲੀਬਾਰੀ ਕਰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ | ਇਸ ਮੁਕਾਬਲੇ ‘ਚ ਜੋਰਾ ਦੀਆਂ ਲੱਤਾਂ ‘ਚ ਪੁਲਸ ਦੀਆਂ ਗੋਲੀਆਂ ਲੱਗੀਆਂ ਅਤੇ ਪੁਲਸ ਨੇ ਉਸ ਨੂੰ ਕਾਬੂ ਕਰਕੇ ਚੰਡੀਗੜ੍ਹ ਦੇ ਸੈਕਟਰ 32 ਸਥਿਤ ਹਸਪਤਾਲ ‘ਚ ਦਾਖਲ ਕਰਵਾਇਆ | ਉਸ ਕੋਲੋਂ 32 ਕੈਲੀਬਰ ਦੇ ਦੋ ਪਿਸਤੌਲ ਵੀ ਬਰਾਮਦ ਹੋਏ ਹਨ | ਮੁਕਾਬਲੇ ‘ਚ ਏ ਆਈ ਜੀ ਸੰਦੀਪ ਗੋਇਲ ਵਾਲ-ਵਾਲ ਬਚ ਗਏ | ਉਨ੍ਹਾ ਦੀ ਬੁਲਟ ਪਰੂਫ ਜੈਕੇਟ ‘ਤੇ ਗੋਲੀ ਲੱਗੀ | ਗੋਇਲ ਇਸ ਅਪਰੇਸ਼ਨ ਨੂੰ ਲੀਡ ਕਰ ਰਹੇ ਸਨ | ਉਥੇ ਹੀ ਐਨਕਾਊਾਟਰ ਸਪੈਸ਼ਲਿਸਟ ਡੀ ਐੱਸ ਪੀ ਵਿਕਰਮ ਬਰਾੜ ਵੀ ਟੀਮ ਦਾ ਹਿੱਸਾ ਸਨ |

Related Articles

LEAVE A REPLY

Please enter your comment!
Please enter your name here

Latest Articles