18.5 C
Jalandhar
Tuesday, December 3, 2024
spot_img

ਵਿਸ਼ਵ ਕੱਪ ਹਾਕੀ : ਨੀਦਰਲੈਂਡ ਨੇ ਮਲੇਸ਼ੀਆ ਨੂੰ 4-0 ਨਾਲ ਹਰਾਇਆ

ਰੁੜਕੇਲਾ : ਉਡੀਸ਼ਾ ‘ਚ ਚੱਲ ਰਹੇ ਹਾਕੀ ਵਿਸ਼ਵ ਕੱਪ ਦੇ ਦੂਜੇ ਦਿਨ ਮੁਕਾਬਲਾ ਨੀਦਰਲੈਂਡ ਅਤੇ ਮਲੇਸ਼ੀਆ ਵਿਚਾਲੇ ਹੋਇਆ | ਤਿੰਨ ਵਾਰ ਦੇ ਚੈਂਪੀਅਨ ਨੀਦਰਲੈਂਡ ਨੇ ਸ਼ਨੀਵਾਰ ਐੱਫ ਆਈ ਐੱਚ ਪੁਰਸ਼ ਹਾਕੀ ਵਿਸ਼ਵ ਕੱਪ ਦੇ ਪੂਲ ਸੀ ਮੈਚਾਂ ਵਿੱਚ ਮਲੇਸ਼ੀਆ ਨੂੰ 4-0 ਨਾਲ ਹਰਾ ਕੇ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ | ਇੱਥੇ ਇੱਕ ਹੋਰ ਮੁਕਾਬਲੇ ‘ਚ ਨਿਊ ਜ਼ੀਲੈਂਡ ਨੇ ਇਸ ਟੂਰਨਾਮੈਂਟ ‘ਚ ਪਹਿਲੀ ਵਾਰ ਖੇਡ ਰਹੀ ਚਿੱਲੀ ਦੀ ਟੀਮ ਨੂੰ 3-1 ਨਾਲ ਹਰਾਇਆ | ਨਿਊ ਜ਼ੀਲੈਂਡ ਵੱਲੋਂ ਲੇਨ ਸੈਮ ਨੇ ਇੱਕ ਗੋਲ ਕੀਤਾ | ਉਥੇ ਹੀ ਹੀਹਾ ਸੈਮ ਨੇ ਦੋ ਗੋਲ ਕੀਤੇ | ਚਿੱਲੀ ਲਈ ਇਕਲੌਤਾ ਗੋਲ ਕੋਨਾਟਾਡਰੋ ਨੇ ਕੀਤਾ |

Related Articles

LEAVE A REPLY

Please enter your comment!
Please enter your name here

Latest Articles