25.8 C
Jalandhar
Monday, September 16, 2024
spot_img

ਜੀਂਦ ਮਹਾਂਪੰਚਾਇਤ ‘ਚ ਪੰਜਾਬ ‘ਚੋਂ ਹਜ਼ਾਰਾਂ ਕਿਸਾਨ ਪਹੁੰਚਣਗੇ

ਮੋਗਾ (ਅਮਰਜੀਤ ਬੱਬਰੀ)-ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਦੀ ਸੂਬਾ ਕਮੇਟੀ ਦੀ ਮੀਟਿੰਗ ਮੋਗਾ ਦੇ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਸੂਬਾ ਪ੍ਰਧਾਨ ਬਲਕਰਨ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਪੰਜਾਬ ਦੇ 18 ਜ਼ਿਲਿ੍ਹਆਂ ਦੇ ਆਗੂਆਂ ਨੇ ਹਿੱਸਾ ਲਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਜਥੇਬੰਦੀ ਵੱਲੋਂ ਪਿਛਲੇ ਕੰਮਾਂ ਦੀ ਰਿਪੋਰਟ ਕਰਦਿਆਂ ਕਿਸਾਨ ਸਭਾ ਦੀ ਨੈਸ਼ਨਲ ਕੌਂਸਲ ਵੱਲੋਂ ਕਿਸਾਨ ਸਭਾ ਦੀਆਂ ਜਥੇਬੰਦਕ ਚੋਣਾਂ ਨੂੰ ਮੁਕੰਮਲ ਕਰਨ ਲਈ ਮੈਂਬਰਸ਼ਿਪ ਮੁਹਿੰਮ ਤੇਜ਼ ਕਰਨ, ਬਰਾਂਚ, ਤਹਿਸੀਲ ਅਤੇ ਜ਼ਿਲ੍ਹਾ ਇਕਾਈਆਂ ਦੀਆਂ ਚੋਣਾਂ ਫਰਵਰੀ ਤੱਕ ਮੁਕੰਮਲ ਕਰਨ ਬਾਰੇ ਕਿਹਾ | ਇਸ ਤੋਂ ਇਲਾਵਾ ਪ੍ਰਦੂਸ਼ਣ ਦੇ ਸਵਾਲ ‘ਤੇ ਸ਼ਰਾਬ ਮਿੱਲ ਜ਼ੀਰਾ ਦੇ ਸਾਹਮਣੇ ਚੱਲ ਰਹੇ ਧਰਨੇ ਦੀ ਹਮਾਇਤ ‘ਚ ਪਿਛਲੇ ਸਮੇਂ ਅੰਦਰ ਜਥੇਬੰਦੀ ਵੱਲੋਂ ਭੇਜੇ ਜਾ ਰਹੇ ਜਥੇ ਲਗਾਤਾਰ ਜਾਰੀ ਰਹਿਣਗੇ | ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਸਰਕਾਰ ਨੇ ਇਸ ਮਸਲੇ ਦਾ ਸਾਰਥਿਕ ਹੱਲ ਨਾ ਕੱਢਿਆ ਤਾਂ ਸੰਯੁਕਤ ਕਿਸਾਨ ਮੋਰਚਾ ਪੰਜਾਬ ਵੱਲੋਂ ਭਵਿੱਖ ਵਿੱਚ ਇਸ ਮਸਲੇ ਅਤੇ ਪੰਜਾਬ ਅੰਦਰ ਹੋਰ ਇੰਡਸਟਰੀ ਵੱਲੋਂ ਵਾਤਾਵਰਣ, ਹਵਾ ਅਤੇ ਪਾਣੀ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਨੂੰ ਰੋਕਣ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਨਾਂਹ-ਪੱਖੀ ਰੋਲ ਖਿਲਾਫ ਉਸ ਦੇ ਖਿਲਾਫ ਪੰਜਾਬ ਪੱਧਰ ‘ਤੇ ਸੰਘਰਸ਼ ਵਿੱਢਿਆ ਜਾਵੇਗਾ | ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਪੰਜਾਬ ਅੰਦਰ ਖੇਤੀ ਅਧਾਰਤ ਪ੍ਰਦੂਸ਼ਣ ਰਹਿਤ ਇੰਡਸਟਰੀ ਲਾਈ ਜਾਵੇ | ਸੰਯੁਕਤ ਕਿਸਾਨ ਮੋਰਚੇ ਵੱਲੋਂ ਹਰਿਆਣਾ ਦੇ ਕਸਬੇ ਜੀਂਦ ਵਿਖੇ ਕੀਤੀ ਜਾ ਰਹੀ 26 ਜਨਵਰੀ ਨੂੰ ‘ਮਹਾਂ ਪੰਚਾਇਤ’ ‘ਚ ਪੰਜਾਬ ‘ਚੋਂ ਜਥੇਬੰਦੀ ਦੇ ਹਜ਼ਾਰਾਂ ਸਾਥੀਆਂ ਦੇ ਪਹੁੰਚਣ ਦੀਆਂ ਤਿਆਰੀਆਂ ਸੰਬੰਧੀ ਸਾਰੇ ਜ਼ਿਲਿ੍ਹਆਂ ਦੇ ਆਗੂਆਂ ਦੀਆਂ ਜ਼ੁੰਮੇਵਾਰੀਆਂ ਤੈਅ ਕਰ ਦਿੱਤੀਆਂ ਗਈਆਂ | ਇਸ ਤੋਂ ਇਲਾਵਾ ਜਲੰਧਰ ਵਿਖੇ ਲਤੀਫਪੁਰ ਵਿਖੇ ਉਜਾੜੇ ਗਏ ਲੋਕਾਂ ਦੇ ਘਰ ਢਾਹੁਣ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਉਹਨਾਂ ਲੋਕਾਂ ਦੇ ਮੁੜ ਵਸੇਬੇ ਦਾ ਪ੍ਰਬੰਧ ਕਰਨ ਦੀ ਮੰਗ ਕੀਤੀ | ਜਥੇਬੰਦੀ ਵੱਲੋਂ ਇਸ ਖਿਲਾਫ ਲੜੇ ਜਾ ਰਹੇ ਘੋਲ ਦੀ ਪੁਰਜ਼ੋਰ ਹਮਾਇਤ ਕਰਦਿਆਂ ਇਸ ਲੜਾਈ ‘ਚ ਵਧ-ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ | ਮੀਟਿੰਗ ਵਿੱਚ ਸੂਬਾ ਆਗੂ ਹਰਦੇਵ ਸਿੰਘ ਅਰਸ਼ੀ, ਸੂਰਤ ਸਿੰਘ ਧਰਮਕੋਟ, ਕੁਲਵੰਤ ਸਿੰਘ ਮੌਲਵੀਵਾਲਾ, ਲਖਬੀਰ ਸਿੰਘ ਨਿਜਾਮਪੁਰ, ਮਲਕੀਅਤ ਸਿੰਘ ਮੰਦਰਾਂ ਮਾਨਸਾ, ਕਸ਼ਮੀਰ ਸਿੰਘ, ਗੁਰਜੀਤ ਸਿੰਘ ਫਿਰੋਜ਼ਪੁਰ, ਮਹਾਂਵੀਰ ਸਿੰਘ ਪੱਟੀ, ਚਮਕੌਰ ਸਿੰਘ, ਜਸਵੀਰ ਸਿੰਘ ਝੱਜ ਲੁਧਿਆਣਾ, ਜਸਵਿੰਦਰ ਸਿੰਘ ਭੰਗਲ, ਗੁਰਮਖ ਸਿੰਘ, ਬਲਵਿੰਦਰ ਸਿੰਘ ਨਵਾਂਸ਼ਹਿਰ, ਤਰਲੋਕ ਸਿੰਘ ਸਰਪੰਚ ਭਬਿਆਣਾ ਕਪੂਰਥਲਾ, ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ ਜਲੰਧਰ, ਸੱਤਵੰਤ ਸਿੰਘ ਖੰਡੇਬਾਦ ਸੰਗਰੂਰ, ਬਲਵਿੰਦਰ ਸਿੰਘ ਜੜੌਤ, ਸੁਰਿੰਦਰ ਸਿੰਘ ਮੁਹਾਲੀ, ਸੰਦੀਪ ਯੋਧਾ ਫਾਜ਼ਿਲਕਾ, ਧਰਮ ਸਿੰਘ ਬਰਨਾਲਾ ਅਤੇ ਹਰਦਿਆਲ ਸਿੰਘ ਘਾਲੀ, ਮੇਜਰ ਸਿੰਘ ਜਲਾਲਾਬਾਦ, ਗੁਰਮੇਲ ਸਿੰਘ ਮੋਗਾ ਆਦਿ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles