25.8 C
Jalandhar
Monday, September 16, 2024
spot_img

ਸਿੱਧੂ ਦੀ ਪਤਨੀ ਵੀ ਭਾਰਤ ਜੋੜੋ ਯਾਤਰਾ ‘ਚ ਸ਼ਾਮਲ

ਜਲੰਧਰ/ਟਾਂਡਾ (ਸੁਰਿੰਦਰ ਕੁਮਾਰ, ਜਸਵਿੰਦਰ ਸੰਧੂ, ਉਂਕਾਰ ਸਿੰਘ)
ਭਾਰਤ ਜੋੜੋ ਯਾਤਰਾ ਦੇ ਪੰਜਾਬ ਵਿਚ ਸੋਮਵਾਰ ਪੰਜਵੇਂ ਦਿਨ ਰਾਹੁਲ ਗਾਂਧੀ ਖਰਲ ਕਲਾਂ ਤੋਂ ਰਵਾਨਾ ਹੋਏ | ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਤੇ ਸੂਬਾ ਕਾਂਗਰਸ ਪ੍ਰਧਾਨ ਰਾਜਾ ਅਮਰਿੰਦਰ ਸਿੰਘ ਵੜਿੰਗ ਦੀ ਪਤਨੀ ਅਮਿ੍ਤਾ ਵੜਿੰਗ ਵੀ ਉਨ੍ਹਾ ਨਾਲ ਤੁਰਦੀਆਂ ਨਜ਼ਰ ਆਈਆਂ | ਯਾਤਰਾ ਰਾਤ ਖੁੱਡਾ ਦੇ ਸਕੂਲ ‘ਚ ਰੁਕਣ ਤੋਂ ਬਾਅਦ ਮੰਗਲਵਾਰ ਸਵੇਰੇ ਮੁਕੇਰੀਆਂ ਲਈ ਰਵਾਨਾ ਹੋਵੇਗੀ | ਟਾਂਡਾ, ਦਸੂਹਾ ਤੇ ਮੁਕੇਰੀਆਂ ਵਿਚ ਮਾਝੇ ਦੇ 25 ਹਲਕਿਆਂ ਦੇ ਕਾਂਗਰਸੀਆਂ ਵੱਲੋਂ ਸਵਾਗਤ ਕੀਤਾ ਜਾਵੇਗਾ | ਟਾਂਡਾ ‘ਚ ਮਾਝੇ ਦੇ ਆਗੂ ਇੰਦਰਬੀਰ ਸਿੰਘ ਬੁਲਾਰੀਆ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ |
ਇਸੇ ਦੌਰਾਨ ਕਨ੍ਹਈਆ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਰ ਐੱਸ ਐੱਸ ਜੜ੍ਹ ਹੈ ਤੇ ਭਾਜਪਾ ਉਸਦਾ ਫਲ | ਆਰ ਐੱਸ ਐੱਸ ਨੇ ਧਰਮ ਨੂੰ ਨਾਲ ਜੋੜ ਕੇ ਸਿਆਸਤ ਕੀਤੀ ਹੈ | ਭਾਜਪਾ ਜੋ ਬੋਲਦੀ ਹੈ, ਆਰ ਐੱਸ ਐੱਸ ਦੇ ਕਹਿਣ ‘ਤੇ ਬੋਲਦੀ ਹੈ | ਉਨ੍ਹਾ ਕਿਹਾ ਕਿ ਆਰ ਐੱਸ ਐੱਸ ਨੇ ਸਨਾਤਨ ਧਰਮ ਦੇ ਚਿੰਨ੍ਹਾਂ ਦੀ ਵਰਤੋਂ ਕਰਕੇ ਉਸ ਧਰਮ ਦੇ ਨਾਲ ਜੁੜੇ ਲੋਕਾਂ ਨੂੰ ਆਪਣੇ ਫਾਇਦੇ ਲਈ ਵਰਤਿਆ | ਕਾਂਗਰਸ ਜੋ ਕਰ ਰਹੀ ਹੈ ਸੰਵਿਧਾਨ ਦੇ ਮੁਤਾਬਕ ਕਰ ਰਹੀ ਹੈ |

Related Articles

LEAVE A REPLY

Please enter your comment!
Please enter your name here

Latest Articles