ਜਲੰਧਰ : ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ ਜਦੋਂ ਟਾਂਡਾ ਤੋਂ ਸ਼ੁਰੂ ਹੋਈ ਤਾਂ ਸੁਰੱਖਿਆ ਘੇਰੇ ਨੂੰ ਤੋੜ ਕੇ ਇਕ ਨੌਜਵਾਨ ਨੇ ਰਾਹੁਲ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ | ਨੌਜਵਾਨ ਜ਼ੈੱਡ ਪਲੱਸ ਸੁਰੱਖਿਆ ਘੇਰਾ ਤੋੜ ਕੇ ਉਨ੍ਹਾ ਕੋਲ ਆ ਗਿਆ ਤੇ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ | ਉਸ ਨੂੰ ਕਾਂਗਰਸੀ ਆਗੂਆਂ ਤੇ ਜਵਾਨਾਂ ਨੇ ਤੁਰੰਤ ਪਿੱਛੇ ਧੱਕ ਦਿੱਤਾ, ਪਰ ਪੁਲਸ ਤੇ ਖੁਦ ਰਾਹੁਲ ਨੇ ਸੁਰੱਖਿਆ ‘ਚ ਸੰਨ੍ਹ ਲੱਗਣ ਦੀ ਤਰਦੀਦ ਕੀਤੀ ਹੈ |
ਰਾਹੁਲ ਗਾਂਧੀ ਨੇ ਹੁਸ਼ਿਆਰਪੁਰ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੌਜਵਾਨ ਨੇ ਸੁਰੱਖਿਆ ਘੇਰਾ ਨਹੀਂ ਤੋੜਿਆ | ਉਹ ਸੁਰੱਖਿਆ ਚੈਕਿੰਗ ਤੋਂ ਬਾਅਦ ਉਥੇ ਪੁੱਜਾ ਸੀ, ਪਰ ਜ਼ਿਆਦਾ ਉਤਾਵਲੇਪਣ ‘ਚ ਉਸ ਨੇ ਉਨ੍ਹਾ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕੀਤੀ |
ਆਈ ਜੀ ਜੀ ਐੱਸ ਢਿੱਲੋਂ ਨੇ ਕਿਹਾ ਕਿ ਰਾਹੁਲ ਨੇ ਖੁਦ ਨੌਜਵਾਨ ਨੂੰ ਕੋਲ ਸੱਦਿਆ ਸੀ ਤੇ ਸੁਰੱਖਿਆ ‘ਚ ਸੰਨ੍ਹ ਲੱਗਣ ਵਾਲੀ ਕੋਈ ਗੱਲ ਨਹੀਂ |


