24.4 C
Jalandhar
Tuesday, April 16, 2024
spot_img

ਚੌਥੀ ਵਾਰ ਡੇਰਾ ਮੁਖੀ ਜੇਲ੍ਹ ‘ਚੋਂ ਪੈਰੋਲ ‘ਤੇ ਬਾਹਰ ਆਇਆ

ਸਿਰਸਾ : ਬਲਾਤਕਾਰ ਅਤੇ ਕਤਲ ਦੇ ਦੋਸ਼ ‘ਚ ਜੇਲ੍ਹ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨ ਦੀ ਪੈਰੋਲ ਮਿਲ ਗਈ ਹੈ | ਡੇਰਾ ਮੁਖੀ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ | ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾਂ 14 ਮਹੀਨਿਆਂ ‘ਚ ਚੌਥੀ ਵਾਰ ਪੈਰੋਲ ‘ਤੇ ਜੇਲ੍ਹ ‘ਚੋਂ ਬਾਹਰ ਆਇਆ ਹੈ | ਡੇਰਾ ਮੁਖੀ ਨੂੰ ਇਹ ਪੈਰੋਲ 54 ਦਿਨਾਂ ਬਾਅਦ 40 ਦਿਨਾਂ ਲਈ ਮਿਲੀ ਹੈ | ਇਸ ਮੌਕੇ ਜੇਲ੍ਹ ਦੇ ਨੇੜੇ ਵੱਡੀ ਗਿਣਤੀ ‘ਚ ਪੁਲਸ ਤਾਇਨਾਤ ਸੀ | ਸੂਤਰਾਂ ਮੁਤਾਬਕ ਉਸ ਦਾ ਕਾਫ਼ਲਾ ਯੂ ਪੀ ਦੇ ਬਾਗਪਤ ਵੱਲ ਰਵਾਨਾ ਹੋਇਆ, ਜਿਥੇ ਉਹ ਬਰਨਾਵਾ ਆਸ਼ਰਮ ਵਿਚ ਰੁਕੇਗਾ | ਰਾਮ ਰਹੀਮ ਨੂੰ ਪੈਰੋਲ ਮਿਲਣ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਨੇ ਰਾਮ ਰਹੀਮ ਨੂੰ ਇਕ ਵਾਰ ਫਿਰ ਪੈਰੋਲ ਦਿੱਤੇ ਜਾਣ ‘ਤੇ ਹਰਿਆਣਾ ਸਰਕਾਰ ਦੀ ਆਲੋਚਨਾ ਕੀਤੀ ਹੈ | ਉਨ੍ਹਾ ਟਵੀਟ ‘ਤੇ ਲਿਖਿਆ, ‘ਕਾਤਲ ਰਾਮ ਰਹੀਮ ਨੂੰ ਇਕ ਵਾਰ ਫਿਰ 40 ਦਿਨ ਦੀ ਪੈਰੋਲ ਦੇ ਦਿੱਤੀ ਗਈ ਹੈ | ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਪਾਰ ਹੋ ਚੁੱਕੀਆਂ ਹਨ |’ ਇਸ ਤੋਂ ਪਹਿਲਾਂ ਪਿਛਲੇ ਸਾਲ 2022 ‘ਚ ਉਸ ਨੂੰ 3 ਵਾਰ ਪੈਰੋਲ ਮਿਲੀ ਸੀ | ਡੇਰਾ ਮੁਖੀ ਦੀ ਆਖਰੀ 40 ਦਿਨ ਦੀ ਪੈਰੋਲ ਪਿਛਲੇ ਸਾਲ 25 ਨਵੰਬਰ ਨੂੰ ਖਤਮ ਹੋਈ ਸੀ | ਉਹ 14 ਅਕਤੂਬਰ ਨੂੰ ਰਿਹਾਅ ਹੋਣ ਮਗਰੋਂ ਉੱਤਰ ਪ੍ਰਦੇਸ਼ ‘ਚ ਆਪਣੇ ਬਰਵਾਨਾ ਆਸ਼ਰਮ ਗਿਆ ਸੀ |

Related Articles

LEAVE A REPLY

Please enter your comment!
Please enter your name here

Latest Articles