32.8 C
Jalandhar
Thursday, April 18, 2024
spot_img

ਆਰ ਬੀ ਆਈ ਨੇ ਰੈਪੋ ਦਰ ਵਧਾ ਕੇ 4.9 ਫੀਸਦੀ ਕੀਤੀ

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਨੇ ਵਧਦੀ ਮਹਿੰਗਾਈ ‘ਤੇ ਕਾਬੂ ਪਾਉਣ ਲਈ ਮੰਗਲਵਾਰ ਮੁੱਖ ਨੀਤੀਗਤ ਦਰ ਰੈਪੋ ਨੂੰ 0.5 ਫੀਸਦੀ ਵਧਾ ਕੇ 4.9 ਫੀਸਦੀ ਕਰ ਦਿੱਤਾ | ਆਰ ਬੀ ਆਈ ਦੇ ਇਸ ਕਦਮ ਨਾਲ ਕਰਜ਼ਾ ਮਹਿੰਗਾ ਹੋ ਜਾਵੇਗਾ ਅਤੇ ਕਰਜ਼ੇ ਦੀ ਮਹੀਨਾਵਾਰ ਕਿਸ਼ਤ ਭਾਵ ਈ ਐੱਮ ਆਈ ਵਧ ਜਾਵੇਗੀ | ਇਸ ਤੋਂ ਪਹਿਲਾਂ 4 ਮਈ ਨੂੰ ਆਰ ਬੀ ਆਈ ਨੇ ਅਚਾਨਕ ਰੈਪੋ ਰੇਟ ‘ਚ 0.4 ਫੀਸਦੀ ਦਾ ਵਾਧਾ ਕੀਤਾ ਸੀ | ਮੁਦਰਾ ਨੀਤੀ ਕਮੇਟੀ ਦੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਆਰ ਬੀ ਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਐੱਮ ਪੀ ਸੀ ਨੇ ਸਰਬਸੰਮਤੀ ਨਾਲ ਨੀਤੀਗਤ ਦਰ ‘ਚ 0.5 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ |
ਆਰ ਬੀ ਆਈ ਨੇ ਪਿਛਲੇ ਮਹੀਨੇ ਵੀ ਅਚਾਨਕ ਰੈਪੋ ਦਰ ਅਤੇ ਨਗਦ ਰਿਜ਼ਰਵ ਅਨੁਪਾਤ (ਸੀ ਆਰ ਆਰ) ‘ਚ ਵਾਧਾ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ | ਕਰੀਬ ਦੋ ਸਾਲ ਬਾਅਦ ਰੈਪੋ ਰੇਟ ‘ਚ ਵਾਧਾ ਕੀਤਾ ਗਿਆ ਸੀ | ਰੈਪੋ ਦਰ ਨੂੰ 0.40 ਫੀਸਦੀ ਵਧਾ ਕੇ 4.40 ਫੀਸਦੀ ਕਰ ਦਿੱਤਾ ਗਿਆ ਸੀ, ਜਦਕਿ ਸੀ ਆਰ ਆਰ ‘ਚ ਵੀ 0.50 ਫੀਸਦੀ ਦਾ ਵਾਧਾ ਕੀਤਾ ਗਿਆ ਸੀ | ਉਸ ਤੋਂ ਬਾਅਦ ਲੱਗਭੱਗ ਸਾਰੇ ਬੈਂਕਾਂ ਨੇ ਵੀ ਲੋਨ ਮਹਿੰਗਾ ਕਰ ਦਿੱਤਾ ਸੀ | ਰੈਪੋ ਰੇਟ ਵਧਣ ਨਾਲ ਹੋਮ ਲੋਨ ਅਤੇ ਕਾਰ ਲੋਨ ਸਮੇਤ ਰੈਪੋ ਰੇਟ ਬੈਂਚਮਾਰਕ ਲਿਕੰਡ ਵਿਆਜ ਦਰਾਂ ‘ਚ ਵਾਧਾ ਹੁੰਦਾ ਹੈ | ਇਸ ਨਾਲ ਲੋਨ ‘ਤੇ ਕਿਸ਼ਤ ਭਾਵ ਈ ਐੱਮ ਆਈ ਵਧ ਜਾਂਦੀ ਹੈ |
ਕਾਂਗਰਸ ਨੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਪ੍ਰਮੱੁਖ ਨੀਤੀਗਤ ਦਰ ਰੈਪੋ ਨੂੰ 0.50 ਫੀਸਦੀ ਵਧਾ ਕੇ 4.09 ਫੀਸਦੀ ਕੀਤੇ ਜਾਣ ਦੇ ਮੁੱਦੇ ‘ਤੇ ਬੁੱਧਵਾਰ ਨੂੰ ਸਰਕਾਰ ‘ਤੇ ਨਿਸ਼ਾਨਾ ਲਾਇਆ | ਕਾਂਗਰਸ ਨੇ ਕਿਹਾ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਹੁਣ ਜ਼ਿਆਦਾ ਮਹੀਨਾਵਾਰ ਕਿਸ਼ਤ ਵੀ ਦੇਣੀ ਪਵੇਗੀ | ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ‘ਤੇ ਲਿਖਿਆ—4 ਮਈ ਨੂੰ ਰਿਜ਼ਰਵ ਬੈਂਕ ਨੇ ਰੈਪੋ ਦਰ 0.40 ਫੀਸਦੀ ਵਧਾਈ, ਨਤੀਜਾ-ਮਹੀਨੇ ਭਰ ‘ਚ ਈ ਐੱਮ ਆਈ 3 ਤੋਂ 4 ਵਾਰ ਮਹਿੰਗੀ ਹੋਈ | ਫਿਰ ਰੈਪੋ ਦਰ 0.50 ਫੀਸਦੀ ਵਧਾਈ ਗਈ, ਨਤੀਜਾ-ਪਹਿਲੇ ਹੀ ਮਹਿੰਗੇ ਕਰਜ਼ ‘ਚ ਫਸੇ ਲੋਕ, ਹੁਣ ਹੋਰ ਜ਼ਿਆਦਾ ਆਈ ਐੱਮ ਆਈ ਦੀ ਮਾਰ ਝੱਲਣ ਨੂੰ ਮਜਬੂਰ ਹੋਣਾ ਪਵੇਗਾ |

Related Articles

LEAVE A REPLY

Please enter your comment!
Please enter your name here

Latest Articles