33.7 C
Jalandhar
Saturday, April 20, 2024
spot_img

ਜਹਾਜ਼ਾਂ ‘ਚ ਮਾਸਕ ਲਗਾਉਣਾ ਫਿਰ ਲਾਜ਼ਮੀ

ਨਵੀਂ ਦਿੱਲੀ : ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟਰ ਜਨਰਲ (ਡੀ ਜੀ ਸੀ ਏ) ਨੇ ਕੋਰੋਨਾ ਸੰਕਰਮਣ ਨੂੰ ਧਿਆਨ ‘ਚ ਰੱਖਦੇ ਹੋਏ ਹਵਾਈ ਅੱਡਿਆਂ ਲਈ ਨਵੇਂ ਨਿਯਮ ਲਾਗੂ ਕੀਤੇ ਹਨ | ਡੀ ਜੀ ਸੀ ਏ ਨੇ ਦਿੱਲੀ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਨਵੇਂ ਨਿਯਮ ਜਾਰੀ ਕੀਤੇ ਹਨ | ਨਵੇਂ ਨਿਯਮਾਂ ‘ਚ ਡੀ ਜੀ ਸੀ ਏ ਨੇ ਹਵਾਈ ਯਾਤਰਾ ਦੌਰਾਨ ਮਾਸਕ ਨੂੰ ਲਾਜ਼ਮੀ ਕਰ ਦਿੱਤਾ ਹੈ | ਹੁਣ ਸਿਰਫ ਅਸਧਾਰਨ ਹਾਲਤਾਂ ‘ਚ ਹੀ ਮਾਸਕ ਹਟਾਉਣ ਦੀ ਇਜਾਜ਼ਤ ਹੋਵੇਗੀ | ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਦਿੱਲੀ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਉਲੰਘਣਾ ਕਰਨ ਵਾਲਿਆਂ ਨੂੰ ‘ਨੋ ਫਲਾਈ ਲਿਸਟ’ ‘ਚ ਰੱਖਿਆ ਜਾ ਸਕਦਾ ਹੈ | ਬੁੱਧਵਾਰ ਸਵੇਰੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਬੱੁਧਵਾਰ ਨੂੰ ਕੁੱਲ 5233 ਨਵੇਂ ਮਾਮਲੇ ਸਾਹਮਣੇ ਆਏ | ਮੰਗਲਵਾਰ ਦੀ ਤੁਲਨਾ ‘ਚ ਕੋਰੋਨਾ ਮਾਮਲਿਆਂ ‘ਚ ਕਰੀਬ 41 ਫੀਸਦੀ ਦਾ ਵਾਧਾ ਹੋਇਆ ਹੈ | ਮੰਗਲਵਾਰ ਨੂੰ ਕੋਰੋਨਾ ਦੇ 3714 ਮਾਮਲੇ ਸਾਹਮਣੇ ਆਏ | ਮੰਤਰਾਲੇ ਨੇ ਦੱਸਿਆ ਕਿ ਇਸ ਦੌਰਾਨ 7 ਲੋਕਾਂ ਦੀ ਮੌਤ ਵੀ ਹੋਈ | ਕੋਰੋਨਾ ਦੇ ਐਕਟਿਵ ਕੇਸ ਲਗਾਤਾਰ ਵਧ ਰਹੇ ਹਨ | ਦੇਸ ਵਿੱਚ ਕੋਰੋਨਾ ਦੇ ਐਕਟਿਵ ਕੇਸ ਹੁਣ ਵਧ ਕੇ 28,857 ਹੋ ਗਏ ਹਨ |

Related Articles

LEAVE A REPLY

Please enter your comment!
Please enter your name here

Latest Articles