ਪਿਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਦੀ ਰਾਜਧਾਨੀ ਪਿਸ਼ਾਵਰ ਵਿਚ ਸੋਮਵਾਰ ਪੁਲਸ ਲਾਈਨਜ਼ ਵਿਚ ਬਣੀ ਮਸਜਿਦ ਵਿਚ ਆਤਮਘਾਤੀ ਹਮਲੇ ਨਾਲ 46 ਲੋਕਾਂ ਦੀ ਮੌਤ ਹੋ ਗਈ ਤੇ 100 ਤੋਂ ਵੱਧ ਜ਼ਖਮੀ ਹੋ ਗਏ | ਇਨ੍ਹਾਂ ਵਿੱਚੋਂ ਬਹੁਤੇ ਪੁਲਸਮੈਨ ਸਨ | ਧਮਾਕਾ ਬਾਅਦ ਦੁਪਹਿਰ ਕਰੀਬ 1.40 ਵਜੇ ਉਸ ਸਮੇਂ ਹੋਇਆ, ਜਦੋਂ ਕਰੀਬ 260 ਲੋਕ ਨਮਾਜ਼ ਅਦਾ ਕਰ ਰਹੇ ਸਨ | ਇਕ ਚਸ਼ਮਦੀਦ ਨੇ ਦੱਸਿਆ ਕਿ ਆਤਮਘਾਤੀ ਵਿਚ ਹੀ ਬੈਠਾ ਸੀ | ਇਹ ਸਾਫ ਨਹੀਂ ਹੋ ਸਕਿਆ ਕਿ ਉਹ ਅੰਦਰ ਕਿਵੇਂ ਪੁੱਜਾ, ਕਿਉਂਕਿ ਅੰਦਰ ਜਾਣ ਲਈ ਗੇਟ ਪਾਸ ਦਿਖਾਉਣਾ ਹੁੰਦਾ ਹੈ | ਪੁਲਸ ਮੁਤਾਬਕ ਮਸਜਿਦ ਦਾ ਇਕ ਵੱਡਾ ਹਿੱਸਾ ਢਹਿ ਗਿਆ ਹੈ |





