ਜਲੰਧਰ : ਉੱਘੇ ਕਮਿਊਨਿਸਟ ਆਗੂ ਗੁਰਦੀਪ ਸਿੰਘ ਅਣਖੀ ਦੀ ਪਿਛਲੇ ਦਿਨੀਂ ਅਮਰੀਕਾ ਵਿੱਚ ਮੌਤ ਹੋ ਗਈ ਸੀ ਤੇ ਉਨ੍ਹਾਂ ਦੀ ਯਾਦ ਵਿੱਚ ਉਨ੍ਹਾਂ ਦੇ ਪੁੱਤਰ ਹਰਜਿੰਦਰ ਸਿੰਘ ਤੇ ਭਤੀਜੇ ਸਰਬਜੀਤ ਸਿੰਘ ਢੇਸੀ ਵੱਲੋਂ ਗੁਰਦੁਆਰਾ ਕੰਗਅਰਾਈਾ ਵਿਖੇ ਆਖੰਡ ਪਾਠ ਕਰਾਉਣ ਤੋਂ ਬਾਅਦ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਸ਼ਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਮੁੱਖ ਤੌਰ ‘ਤੇ ਮੰਗਤ ਰਾਮ ਪਾਸਲਾ, ਪਿ੍ਥੀਪਾਲ ਸਿੰਘ ਮਾੜੀਮੇਘਾ, ਕੁਲਵੰਤ ਸਿੰਘ ਸੰਧੂ, ਸੁਸ਼ੀਲ ਤੇ ਕਮਲ ਦੁਸਾਂਝ, ਮਾਸਟਰ ਕਰਨੈਲ ਸਿੰਘ ਤੇ ਸਰਬਜੀਤ ਸਿੰਘ ਮੁਠੱਡਾ ਕਲਾਂ ਸਨ | ਪਰਵਾਰ ਨੇ ਇਸ ਮੌਕੇ ਆਰ ਐੱਮ ਪੀ ਆਈ ਨੂੰ 10000, ਦੇਸ਼ ਭਗਤ ਯਾਦਗਾਰ ਕਮੇਟੀ, ਨਵਾਂ ਜ਼ਮਾਨਾ ਤੇ ਸੰਗਰਾਮੀ ਲਹਿਰ ਨੂੰ 2100-2100, ਪਿੰਡ ਦੇ ਦੋਹਾਂ ਸਕੂਲਾਂ ਨੂੰ 2100-2100 ਤੇ ਪਿੰਡ ਦੇ ਤਿੰਨ ਗੁਰਦੁਆਰਿਆਂ ਨੂੰ 3100-3100 ਰੁਪਏ ਦਿੱਤੇ | ਅਦਾਰੇ ਧੰਨਵਾਦੀ ਹਨ |




