ਵਿਕਾਸ ਦਰ ‘ਚ ਨਰਮੀ ਆਏਗੀ

0
256

ਵਾਸ਼ਿੰਗਟਨ : ਕੌਮਾਂਤਰੀ ਮੁਦਰਾ ਕੋਸ਼ (ਆਈ ਐੱਮ ਐੱਫ) ਨੇ ਅਨੁਮਾਨ ਲਗਾਇਆ ਹੈ ਕਿ ਅਗਲੇ ਵਿੱਤੀ ਸਾਲ ‘ਚ ਭਾਰਤੀ ਅਰਥਵਿਵਸਥਾ ਦੀ ਵਿਕਾਸ ਦਰ ‘ਚ ਕੁਝ ਨਰਮੀ ਆ ਸਕਦੀ ਹੈ ਅਤੇ ਇਹ 6.1 ਫੀਸਦੀ ਰਹਿ ਸਕਦੀ ਹੈ, ਜੋ ਇਸ ਸਾਲ 31 ਮਾਰਚ ਨੂੰ ਖਤਮ ਹੋ ਰਹੇ ਵਿੱਤੀ ਸਾਲ ‘ਚ 6.8 ਫੀਸਦੀ ਰਹੇਗੀ | ਆਈ ਐੱਮ ਐੱਫ ਨੇ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਵਿਸ਼ਵ ਵਿਕਾਸ ਦਰ, ਜੋ 2022 ਵਿਚ 3.4 ਫੀਸਦੀ ਹੈ, ਸਾਲ 2023 ‘ਚ ਘਟ ਕੇ 2.9 ਫੀਸਦੀ ਰਹਿਣ ਦਾ ਅਨੁਮਾਨ ਹੈ | ਇਸ ਦੇ ਨਾਲ ਆਈ ਐੱਮ ਐੱਫ ਨੇ ਕਿਹਾ ਕਿ ਭਾਰਤ ‘ਚ ਮਹਿੰਗਾਈ ਦਰ 31 ਮਾਰਚ ਨੂੰ ਖਤਮ ਹੋਣ ਵਾਲੇ ਚਾਲੂ ਵਿੱਤੀ ਸਾਲ ‘ਚ 6.8 ਫੀਸਦੀ ਤੋਂ ਘਟ ਕੇ ਅਗਲੇ ਵਿੱਤੀ ਸਾਲ ‘ਚ 5 ਫੀਸਦੀ ਅਤੇ ਫਿਰ 2024 ‘ਚ 4 ਫੀਸਦੀ ਤੱਕ ਹੇਠਾਂ ਆਉਣ ਦੀ ਉਮੀਦ ਹੈ |
ਇਸੇ ਦੌਰਾਨ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਲੋਕ ਸਭਾ ‘ਚ ਵਿੱਤੀ ਸਾਲ 2022-23 ਦਾ ਆਰਥਿਕ ਸਰਵੇਖਣ ਪੇਸ਼ ਕੀਤਾ | ਇਸ ‘ਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੀ ਅਰਥਵਿਵਸਥਾ 2023-24 ‘ਚ 6.5 ਫੀਸਦੀ ਦੀ ਦਰ ਨਾਲ ਵਿਕਾਸ ਕਰੇਗੀ, ਜਦਕਿ ਮੌਜੂਦਾ ਵਿੱਤੀ ਸਾਲ ‘ਚ 7 ਫੀਸਦੀ ਦੀ ਦਰ ਨਾਲ ਵਾਧਾ ਹੋਵੇਗਾ | ਪਿਛਲੇ ਵਿੱਤੀ ਸਾਲ ‘ਚ ਵਿਕਾਸ ਦਰ 8.7 ਫੀਸਦੀ ਸੀ | ਸਰਵੇਖਣ ‘ਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ‘ਚ ਸਭ ਤੋਂ ਤੇਜ਼ੀ ਨਾਲ ਵਧਦੀ ਆਰਥਿਕਤਾ ਬਣੀ ਰਹੇਗੀ |

LEAVE A REPLY

Please enter your comment!
Please enter your name here