ਚੰਡੀਗੜ੍ਹ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ 2023 ਪੇਸ਼ ਕੀਤਾ ਗਿਆ, ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਹੈ | ਉਹਨਾ ਆਪਣੇ ਸ਼ੋਸ਼ਲ ਮੀਡੀਆ ਅਕਾਊਾਟ ਤੇ ਲਿਖਿਆ, ਪਹਿਲਾਂ 26 ਜਨਵਰੀ ਦੀ ਝਾਕੀ ‘ਚੋਂ ਪੰਜਾਬ ਗਾਇਬ ਸੀ, ਹੁਣ ਦੇਸ਼ ਦੇ ਬਜਟ ‘ਚੋਂ ਪੰਜਾਬ ਗਾਇਬ ਹੈ | ਬੜੇ ਦੁੱਖ ਦੀ ਗੱਲ ਹੈ ਕਿ ਨਾ ਕਿਸਾਨਾਂ ਲਈ ਕੋਈ ਰਾਹਤ ਬਜਟ ‘ਚ ਦਿੱਤੀ ਗਈ ਨਾ ਹੀ ਪੰਜਾਬ ਵੱਲੋਂ ਭੇਜੇ ਸੁਝਾਆਂ ‘ਚੋਂ ਇੱਕ ਵੀ ਸੁਝਾਅ ‘ਤੇ ਬਜਟ ‘ਚ ਕੋਈ ਤਜਵੀਜ ਰੱਖੀ ਗਈ | ਕੇਂਦਰ ਸਰਕਾਰ ਪੰਜਾਬ ਨਾਲ ਬਦਲਾਖੋਰੀ ਦੀ ਭਾਵਨਾ ਨਾਲ ਚੱਲ ਰਹੀ ਹੈ |’ ਉਨ੍ਹਾ ਕਿਹਾ ਕਿ ਰਾਜ ਸਰਕਾਰ ਨੇ ਬੀ ਐੱਸ ਐੱਫ ਦੇ ਅਪਗ੍ਰੇਡੇਸ਼ਨ, ਆਧੁਨਿਕੀਕਰਨ, ਐਂਟੀ ਡਰੋਨ ਸਿਸਟਮ ਲਈ 1000 ਕਰੋੜ ਰੁਪਏ ਦੀ ਮੰਗ ਕੀਤੀ ਸੀ, ਪਰ ਬਜਟ ‘ਚ ਇਸ ਬਾਰੇ ਕੁਝ ਨਹੀਂ ਬੋਲਿਆ ਗਿਆ | ਮਾਨ ਨੇ ਕਿਹਾ, ‘ਅਸੀਂ ਅੰਮਿ੍ਤਸਰ, ਬਠਿੰਡਾ ਤੋਂ ਦਿੱਲੀ ਤੱਕ ਵੰਦੇ ਭਾਰਤ ਰੇਲ ਗੱਡੀਆਂ ਚਲਾਉਣ ਲਈ ਵੀ ਕਿਹਾ, ਪਰਾਲੀ ਸਾੜਨ ਦੇ ਪ੍ਰਬੰਧਨ ਲਈ 1500 ਰੁਪਏ ਪ੍ਰਤੀ ਏਕੜ, ਪਰ ਇਸ ‘ਤੇ ਵੀ ਕੁਝ ਨਹੀਂ ਧਿਆਨ ਦਿੱਤਾ ਗਿਆ | ਮਾਨ ਨੇ ਕਿਹਾ ਕਿ ਕਿਸਾਨਾਂ ਲਈ ਐੱਮ ਐੱਸ ਪੀ ਦਾ ਐਲਾਨ ਨਹੀਂ ਕੀਤਾ ਗਿਆ | ਪੰਜਾਬ ਨਾਲ ਇਹ ਬੇਇਨਸਾਫੀ ਸਹੀ ਨਹੀਂ ਹੈ |’ ਮਾਨ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ 26 ਜਨਵਰੀ ਦੀ ਪਰੇਡ ਤੋਂ ਪੰਜਾਬ ਨੂੰ ਗਾਇਬ ਕਰ ਦਿੱਤਾ ਸੀ | ਕੇਂਦਰ ਸਰਕਾਰ ਪੰਜਾਬ ਤੋਂ ਬਦਲਾ ਲੈ ਰਹੀ ਹੈ | ਉਨ੍ਹਾ ਕਿਹਾ ਕਿ ਪੰਜਾਬ ਸਰਹੱਦੀ ਇਲਾਕਾ ਹੈ | ਅਸੀਂ ਸੁਰੱਖਿਆ ਲਈ ਬਾਰਡਰ ‘ਤੇ 1000 ਕਰੋੜ ਦੀ ਮੰਗੀ ਕੀਤੀ ਸੀ, ਪਰ ਉਹ ਵੀ ਨਹੀਂ ਮੰਨੀ ਗਈ | ਅਸੀਂ ਟਰੇਨਾਂ ਚਲਾਉਣ ਦੀ ਮੰਗ ਕੀਤੀ ਸੀ, ਉਹਨੂੰ ਵੀ ਨਹੀਂ ਮੰਨਿਆ ਗਿਆ | ਇਸ ਤੋਂ ਇਲਾਵਾ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਨਹੀਂ ਦਿੱਤਾ ਗਿਆ ਅਤੇ ਪਰਾਲੀ ਲਈ ਫੰਡ ਨਹੀਂ ਰੱਖਿਆ ਗਿਆ ਹੈ | ਮਾਨ ਨੇ ਕਿਹਾ ਕਿ ਮੈਡੀਕਲ ਕਾਲਜ ਲਈ ਕੁਝ ਨਹੀਂ ਕੀਤਾ | ਉਨ੍ਹਾ ਕਿਹਾ ਇਹ ਸਿਰਫ ਕਾਗਜ਼ ‘ਤੇ ਲਿਖੀ ਸਕਿ੍ਪਟ ਹੈ | ਬਜਟ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਨਹੀਂ ਹੋਈ ਹੈ | ਕਿਸਾਨਾਂ ਤੋਂ ਬਦਲਾ ਲਿਆ ਗਿਆ ਹੈ | ਮਾਨ ਨੇ ਪੰਜਾਬ ਸਰਕਾਰ ਨੇ ਕੇਂਦਰੀ ਵਿੱਤ ਮੰਤਰੀ ਤੋਂ ਸੂਬੇ ਦੇ ਸਰਹੱਦੀ ਜ਼ਿਲਿ੍ਹ੍ਹਆਂ ਲਈ 2500 ਕਰੋੜ ਰੁਪਏ ਦੇ ਵਿਸ਼ੇਸ਼ ਉਦਯੋਗਿਕ ਪੈਕੇਜ ਦੀ ਮੰਗ ਕੀਤੀ ਸੀ | ਪੰਜਾਬ ਦੀ ਸਰਹੱਦੀ ਪੱਟੀ ‘ਚ ਅੰਮਿ੍ਤਸਰ, ਪਠਾਨਕੋਟ, ਗੁਰਦਾਸਪੁਰ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਸ਼ਾਮਲ ਹਨ, ਪਰ ਪੰਜਾਬ ਜਾਂ ਸਰਹੱਦੀ ਪੱਟੀ ਲਈ ਬਜਟ ‘ਚ ਕੁਝ ਨਹੀਂ ਰੱਖਿਆ ਗਿਆ |