23.1 C
Jalandhar
Thursday, September 19, 2024
spot_img

ਸਮਾਜ ‘ਚ ਵੰਡੀਆਂ ਪਾਉਣ ਵਾਲੇ ਲੋਕਾਂ ‘ਤੇ ਸਖ਼ਤ ਕਾਰਵਾਈ ਹੋਵੇ : ਜਗਰੂਪ

ਕੋਟਕਪੂਰਾ (ਰਛਪਾਲ ਭੁੱਲਰ)-ਕਾਮਰੇਡ ਅਮੋਲਕ ਸਿੰਘ ਔਲਖ ਤੇ ਉਨ੍ਹਾ ਦੇ ਛੇ ਸਾਥੀਆਂ ਦਾ 31 ਵਾਂ ਬਰਸੀ ਸਮਾਗਮ ਉਨ੍ਹਾ ਦੀ ਯਾਦਗਾਰ ਪਿੰਡ ਔਲਖ ਵਿਖੇ ਸੁਖਦਰਸ਼ਨ ਰਾਮ ਸ਼ਰਮਾ ਔਲਖ, ਬਲਵੀਰ ਸਿੰਘ ਔਲਖ, ਗੋਰਾ ਸਿੰਘ ਪਿਪਲੀ ਅਤੇ ਗੁਰਨਾਮ ਸਿੰਘ ਮਾਨੀਵਾਲਾ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਸਮਾਗਮ ਵਿੱਚ ਖੇਤ ਮਜ਼ਦੂਰਾਂ, ਨਰੇਗਾ ਵਰਕਰਾਂ ਤੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਆਪਣੇ ਮਹਿਬੂਬ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਬਰਸੀ ਸਮਾਗਮ ਨੂੰ ਸੰਬੋਧਨ ਕਰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਆਗੂ ਜਗਰੂਪ ਸਿੰਘ ਨੇ ਕਿਹਾ ਕਿ ਅੱਜ ਤੋਂ ਨਹੀਂ, ਕਾਮਰੇਡ ਅਮੋਲਕ ਦੇ ਹੁੰਦਿਆਂ ਵੀ ਸਮਾਜ ਵਿੱਚ ਵੰਡੀਆਂ ਪਾਉਣ ਵਾਲੇ ਲੋਕਾਂ ਦੀ ਕਮੀ ਨਹੀਂ ਰਹੀ, ਉਦੋਂ ਤੋਂ ਹੀ ਲੋਕਾਂ ਨੂੰ ਧਰਮਾਂ ਅਤੇ ਜਾਤਾਂ ਦੇ ਨਾਂਅ ‘ਤੇ ਵੰਡਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ |
ਉਨ੍ਹਾ ਕਿਹਾ ਕਿ ਹੁਣ ਫਿਰ ਨਵੇਂ ਰੂਪ ਵਿੱਚ ਦਿਹਾੜੀ ਦੇ ਨਾਂਅ ‘ਤੇ ਝੋਨੇ ਦੀ ਲਵਾਈ ਦੇ ਨਾਂਅ ‘ਤੇ ਮਤੇ ਪਾ ਕੇ ਕਿਸਾਨਾਂ, ਮਜ਼ਦੂਰਾਂ ਵਿੱਚ ਵੰਡੀਆਂ ਪਾਉਣ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ | ਉਹਨਾ ਕਣਕ ਦੇ ਘੱਟ ਝਾੜ ਕਾਰਨ ਆਪ ਸਰਕਾਰ ਤੋਂ ਮੰਗ ਕੀਤੀ ਕਿ ਮਜ਼ਦੂਰਾਂ ਲਈ ਸਸਤੇ ਰੇਟ ‘ਤੇ ਕਣਕ ਮੁਹੱਈਆ ਕਰਵਾਈ ਜਾਵੇ | ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਮੋਗਾ ਦੇ ਸਕੱਤਰ ਕੁਲਦੀਪ ਭੋਲਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਨਰੇਗਾ ਮਜ਼ਦੂਰਾਂ ਨੂੰ ਦੋ ਸੌ ਦਿਨ ਕੰਮ ਅਤੇ ਸੱਤ ਸੌ ਰੁਪਏ ਦਿਹਾੜੀ ਦਿੱਤੀ ਜਾਵੇ | ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਆਗੂ ਸੁਖਜਿੰਦਰ ਸਿੰਘ ਮਹੇਸਰੀ ਨੇ ਸਰਕਾਰ ਤੋਂ ਬਨੇਗਾ ਕਾਨੂੰਨ ਬਣਾਉਣ ਦੀ ਮੰਗ ਕੀਤੀ | ਲੜਕੀਆਂ ਦੀ ਕੌਮੀ ਆਗੂ ਕਰਮਵੀਰ ਬੱਧਨੀ ਨੇ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਅਤੇ ਲੜਕੀਆਂ ਨੂੰ ਰੁਜ਼ਗਾਰ ਦੇਣ ਦੀ ਮੰਗ ਕੀਤੀ | ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਆਗੂ ਦੇਵੀ ਕੁਮਾਰੀ ਵੱਲੋਂ 10 ਜੂਨ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਸੰਗਰੂਰ ਪਹੁੰਚਣ ਦੀ ਅਪੀਲ ਕੀਤੀ, ਤਾਂ ਜੋ ਮੁੱਖ ਮੰਤਰੀ ਨੂੰ ਮਜ਼ਦੂਰ ਮੰਗਾਂ ਪ੍ਰਤੀ ਸੋਚਣ ਲਈ ਮਜਬੂਰ ਕੀਤਾ ਜਾਵੇ | ਜੱਗਾ ਸਿੰਘ ਚਹਿਲ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਹਰਪਾਲ ਸਿੰਘ ਮਚਾਕੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨ ਅਤੇ ਕਾਮਰੇਡ ਅਮੋਲਕ ਸਿੰਘ ਦੇ ਦੱਸੇ ਰਾਹ ‘ਤੇ ਚੱਲਣ ਦੀ ਅਪੀਲ ਕੀਤੀ | ਗੁਰਨਾਮ ਸਿੰਘ ਮਾਨੀਵਾਲਾ ਨੇ ਸਾਰੇ ਆਏ ਹੋਏ ਲੋਕਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਨਜੀਤ ਕੌਰ ਨੱਥੇਵਾਲਾ, ਰਾਮ ਸਿੰਘ ਚੈਨਾ, ਸੋਨਾ ਸਿੰਘ ਸਿਰਸੜੀ, ਜਗਤਾਰ ਸਿੰਘ ਭਾਣਾ, ਮੁਖਤਿਆਰ ਸਿੰਘ ਭਾਣਾ, ਗੁਰਮੇਲ ਲਾਲੇਆਣਾ, ਭੁਲਿੰਦਰ ਸਿੰਘ ਭਿੰਦਾ, ਵੀਰ ਸਿੰਘ ਕੰਮੇਆਣਾ, ਪ੍ਰਦੀਪ ਸਿੰਘ ਬਰਾੜ, ਦਰਸ਼ਨ ਸਿੰਘ ਜਿਊਣ ਵਾਲਾ , ਪੱਪੀ ਢਿੱਲਵਾਂ ਤੇ ਕਈ ਹੋਰ ਆਗੂ ਹਾਜ਼ਰ ਸਨ |

Related Articles

LEAVE A REPLY

Please enter your comment!
Please enter your name here

Latest Articles