ਮਹਿਲ ਕਲਾਂ : ਸ਼ਨੀਵਾਰ ਰਾਤ ਨੇੜਲੇ ਪਿੰਡ ਸਹਿਜੜਾ ‘ਚ ਜਗਦੀਪ ਸਿੰਘ (19) ਪੁੱਤਰ ਨਰੋਤਮ ਸਿੰਘ ਨੂੰ ਪਿੰਡ ਦੇ ਹੀ ਪਿਓ-ਪੁੱਤਰ ਨੇ ਨਿੱਜੀ ਰੰਜਿਸ਼ ਦੇ ਚੱਲਦਿਆਂ ਕਥਿਤ ਤੌਰ ‘ਤੇ ਕਤਲ ਕਰ ਦਿੱਤਾ | ਪੁਲਸ ਥਾਣਾ ਮਹਿਲ ਕਲਾਂ ਨੇ ਜਗਸੀਰ ਸਿੰਘ ਅਤੇ ਗੁਰਚੇਤ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ | ਜਗਦੀਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨ ਵਾਲੀ ਕਰਮਜੀਤ ਕੌਰ ਤੇ ਨੌਜਵਾਨ ਰਮਨਦੀਪ ਸਿੰਘ ਨੂੰ ਵੀ ਮੁਲਜ਼ਮਾਂ ਨੇ ਗੰਭੀਰ ਜ਼ਖਮੀ ਕਰ ਦਿੱਤਾ |