ਨਵੀਂ ਦਿੱਲੀ : ਪਿਅੰਕਾ ਗਾਂਧੀ ਨੇ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਮੌਕੇ ਐਤਵਾਰ ਦੇਸ਼ ਵਾਸੀਆਂ ਨੂੰ ਸੁਨੇਹਾ ਦਿੱਤਾ ਕਿ ਗੁਰੂ ਜੀ ਵੱਲੋਂ ਮਨੁੱਖਤਾ ਦੀ ਭਲਾਈ ਲਈ ਦਰਸਾਈਆਂ ਕਦਰਾਂ-ਕੀਮਤਾਂ ਤੇ ਸਾਂਝੀਵਾਲਤਾ ਦੇ ਸਿਧਾਂਤ ‘ਤੇ ਪਹਿਰਾ ਦਿੱਤਾ ਜਾਵੇ | ਉਨ੍ਹਾ ਟਵੀਟ ਕੀਤਾ—ਸੰਤ ਸ਼੍ਰੋਮਣੀ ਸ੍ਰੀ ਗੁਰੂ ਰਵਿਦਾਸ ਨੇ ਇਨਸਾਨੀਅਤ, ਆਪਸੀ ਭਾਈਚਾਰੇ ਤੇ ਸਮਾਜਕ ਬਰਾਬਰੀ ਦਾ ਪਾਠ ਪੜ੍ਹਾਇਆ | ਇਹ ਕਦਰਾਂ-ਕੀਮਤਾਂ ਦੇਸ਼ ਦੇ ਸੰਵਿਧਾਨ ਨੂੰ ਮਜ਼ਬੂਤੀ ਬਖਸ਼ਦੀਆਂ ਹਨ |