ਪੋਰਟ ਬਲੇਅਰ : ਸਮੂਹਿਕ ਜਬਰ-ਜ਼ਨਾਹ ਮਾਮਲੇ ‘ਚ ਅੰਡੇਮਾਨ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਰਾਇਣ ਤੇ ਦੋ ਹੋਰ ਵਿਅਕਤੀਆਂ ਖਿਲਾਫ ਦੋਸ਼ ਪੱਤਰ ਦਾਇਰ ਕਰ ਦਿੱਤਾ ਗਿਆ ਹੈ | ਇਸ ਮਾਮਲੇ ਬਾਰੇ 21 ਵਰਿ੍ਹਆਂ ਦੀ ਮਹਿਲਾ ਨੇ ਪਿਛਲੇ ਸਾਲ ਅਕਤੂਬਰ ‘ਚ ਕੇਸ ਦਰਜ ਕਰਵਾਇਆ ਸੀ | ਪੁਲਸ ਨੇ ਐਤਵਾਰ ਦੱਸਿਆ ਕਿ 935 ਸਫਿਆਂ ਵਾਲੇ ਦੋਸ਼ ਪੱਤਰ ‘ਚ ਨਰਾਇਣ, ਸਨਅਤਕਾਰ ਸੰਦੀਪ ਸਿੰਘ ਉਰਫ ਰਿੰਕੂ ਅਤੇ ਮੁਅੱਤਲ ਕਿਰਤ ਕਮਿਸ਼ਨਰ ਰਿਸ਼ੀਸ਼ਵਰ ਲਾਲ ਰਿਸ਼ੀ ਨੂੰ ਨਾਮਜ਼ਦ ਕੀਤਾ ਗਿਆ ਹੈ | ਸ਼ਿਕਾਇਤਕਰਤਾ ਅਨੁਸਾਰ ਨੌਕਰੀ ਦਾ ਲਾਰਾ ਲਗਾ ਕੇ ਜਤਿੰਦਰ ਨਰਾਇਣ ਨੇ ਉਸ ਨੂੰ ਆਪਣੇ ਘਰ ਸੱਦਿਆ, ਜਿਥੇ ਨਰਾਇਣ ਸਣੇ ਹੋਰਨਾਂ ਨੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕੀਤਾ |