35.2 C
Jalandhar
Friday, October 18, 2024
spot_img

ਅਡਾਨੀ ਮੋਦੀ ਲਈ ਪਵਿੱਤਰ ਗਊ : ਸ਼ਿਵ ਸੈਨਾ

ਮੁੰਬਈ : ਸ਼ਿਵ ਸੈਨਾ ਦੇ ਊਧਵ ਠਾਕਰੇ ਧੜੇ ਨੇ 14 ਫਰਵਰੀ ਨੂੰ ਵੈਲੇਨਟਾਈਨ ਡੇਅ ਨੂੰ ‘ਕਾਓ ਹੱਗ ਡੇਅ’ (ਗਾਂ ਨੂੰ ਗਲਵੱਕੜੀ ਦਿਵਸ) ਵਜੋਂ ਮਨਾਉਣ ਦੀ ਪਹਿਲਕਦਮੀ ਦਾ ਮਜ਼ਾਕ ਉਡਾਉਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਵਿਅੰਗ ਕੱਸਦਿਆਂ ਦਾਅਵਾ ਕੀਤਾ ਕਿ ਅਰਬਪਤੀ ਉਦਯੋਗਪਤੀ ਗੌਤਮ ਅਡਾਨੀ ਪ੍ਰਧਾਨ ਮੰਤਰੀ ਲਈ ਪਵਿੱਤਰ ਗਾਂ ਹਨ | ਸ਼ਿਵ ਸੈਨਾ ਦੇ ਮੁੱਖ ਪੱਤਰ ‘ਸਾਮਨਾ’ ਦੀ ਸੰਪਾਦਕੀ ‘ਚ ਕਿਹਾ ਗਿਆ ਹੈ ਕਿ ਅਡਾਨੀ ਖਿਲਾਫ ਸੰਸਦ ‘ਚ ਵਿਰੋਧ ਪ੍ਰਦਰਸ਼ਨ ਦੇ ਬਾਵਜੂਦ ਪ੍ਰਧਾਨ ਮੰਤਰੀ ਨੇ ਘੁਟਾਲੇ ‘ਤੇ ਇਕ ਵੀ ਸ਼ਬਦ ਨਹੀਂ ਬੋਲਿਆ | ਲੋਕ ਅਡਾਨੀ ਘੁਟਾਲੇ ‘ਤੇ ਪ੍ਰਧਾਨ ਮੰਤਰੀ ਤੋਂ ਸਪੱਸ਼ਟੀਕਰਨ ਚਾਹੁੰਦੇ ਹਨ, ਪਰ ਮੋਦੀ ਸਰਕਾਰ ਨੇ ਲੋਕਾਂ ਨੂੰ ਚੁੱਪ ਕਰਵਾਉਣ ਲਈ ਇੱਕ ਵਾਰ ਫਿਰ ਧਰਮ ਦੀ ਖੁਰਾਕ ਦਿੱਤੀ ਹੈ | ਮੋਦੀ ਨੇ ਸੰਸਦ ਵਿਚ ਅਡਾਨੀ ਬਾਰੇ ਗੱਲ ਨਹੀਂ ਕੀਤੀ, ਪਰ ਉਨ੍ਹਾ ਦੀ ਸਰਕਾਰ ਨੇ ਗਾਵਾਂ ਦੀ ਗੱਲ ਕੀਤੀ | ਅਡਾਨੀ ਸ਼ੇਅਰ ਬਾਜ਼ਾਰ ਦਾ ਬਿੱਗ ਬੁੱਲ ਹੈ, ਪਰ ਮੋਦੀ ਲਈ ਉਹ ‘ਪਵਿੱਤਰ ਗਊ’ ਹੈ |

Related Articles

LEAVE A REPLY

Please enter your comment!
Please enter your name here

Latest Articles