35.2 C
Jalandhar
Friday, October 18, 2024
spot_img

ਹਰਿਆਣਾ ਦੇ ਹਸਪਤਾਲਾਂ ‘ਚ ਭੀੜੇ ਤੇ ਖੁੱਲ੍ਹੇ ਕੱਪੜੇ ਪਾਉਣ ‘ਤੇ ਰੋਕ

ਚੰਡੀਗੜ੍ਹ : ਹਰਿਆਣਾ ਦੇ ਹਸਪਤਾਲਾਂ ਵਿਚ ਡਾਕਟਰਾਂ ਤੇ ਨਰਸਾਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ | ਸਿਹਤ ਵਿਭਾਗ ਨੇ ਇਸ ਵਿਚ ਜੀਂਸ, ਪਲਾਜ਼ੋ, ਬੈਕਲੈੱਸ ਟਾਪ, ਸਕਰਟ ਆਦਿ ਪਹਿਨਣ ‘ਤੇ ਰੋਕ ਲਾ ਦਿੱਤੀ ਹੈ | ਮਰਦਾਂ ਦੇ ਵਾਲ ਕਾਲਰ ਤੋਂ ਲੰਮੇ ਨਹੀਂ ਹੋਣਗੇ | ਮਹਿਲਾਵਾਂ ਸਟਾਈਲਿਸ਼ ਡਰੈੱਸ, ਭਾਰੀ ਗਹਿਣਿਆਂ ਤੇ ਮੇਕਅੱਪ ਦੀ ਵਰਤੋਂ ਨਹੀਂ ਕਰ ਸਕਣਗੀਆਂ | ਨਵੇਂ ਕੋਡ ਵਿਚ ਕਿਸੇ ਵੀ ਰੰਗ ਦੀ ਜੀਂਸ, ਡੈਨਿਮ ਸਕਰਟ, ਡੈਨਿਮ ਡਰੈੱਸ, ਸਵੈਟ ਸ਼ੂਟ, ਸ਼ਾਰਟਸ, ਸਲੈਕਸ ਡਰੈੱਸ, ਸਕਰਟ, ਪਲਾਜ਼ੋ, ਸਟਰੈਚ ਟੀ-ਸ਼ਰਟ ਤੇ ਪੈਂਟ, ਫਿਟਿੰਗ ਪੈਂਟ, ਕੈਪਰ, ਹਿਪ ਹਗਰ, ਸਵੈਟਪੈਂਟ, ਸਟ੍ਰੈਪਲੈੱਸ ਜਾਂ ਬੈਕਲੈੱਸ ਟਾਪ, ਕ੍ਰਾਪ ਟਾਪ, ਕਮਰ ਲਾਈਨ ਤੋਂ ਛੋਟਾ ਟਾਪ, ਡੀਪ ਨੈੱਕ ਟਾਪ, ਆਫ ਸ਼ੋਲਡਰ ਬਲਾਊਜ਼ ਤੇ ਸਨੀਕਰ-ਸਲੀਪਰ ਨਹੀਂ ਪਾਏ ਜਾਣਗੇ | ਸੁਰੱਖਿਆ, ਟਰਾਂਸਪੋਰਟ, ਸਫਾਈ ਤੇ ਰਸੋਈ ਵਾਲੇ ਮੁਲਾਜ਼ਮਾਂ ਲਈ ਵਰਦੀ ਵਿਚ ਹੋਣਾ ਲਾਜ਼ਮੀ ਹੋਵੇਗਾ | ਹਸਪਤਾਲ ਸਟਾਫ ਲਈ ਨੇਮ ਪਲੇਟ ਜ਼ਰੂਰੀ ਹੋਵੇਗੀ | ਨਰਸਾਂ ਨੂੰ ਛੱਡ ਕੇ ਹੋਰ ਸਫੈਦ ਸ਼ਰਟ ਤੇ ਕਾਲੀ ਪੈਂਟ ਪਾ ਸਕਦੇ ਹਨ | ਕੱਪੜੇ ਬਹੁਤੇ ਤੰਗ ਜਾਂ ਖੁੱਲ੍ਹੇ ਨਹੀਂ ਹੋਣੇ ਚਾਹੀਦੇ | ਵੱਖਰੀ ਤਰ੍ਹਾਂ ਦਾ ਹੇਅਰ ਸਟਾਈਲ ਜਾਂ ਹੇਅਰ ਕਟਿੰਗ ਵੀ ਨਹੀਂ ਚੱਲੇਗੀ | ਡਰੈੱਸ ਕੋਡ ਲਈ ਰੰਗ ਤੈਅ ਕਰਨ ਦਾ ਅਧਿਕਾਰ ਸਿਵਲ ਸਰਜਨਾਂ ਕੋਲ ਹੋਵੇਗਾ | ਕੋਡ ਤੈਅ ਕਰਨ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਮਹਿਲਾ ਸਟਾਫ ਡਰੈੱਸ ਦੀ ਥਾਂ ਪਲਾਜ਼ੋ, ਕਢਾਈ ਵਾਲਾ ਸੂਟ, ਪਜਾਮੀ ਟਾਪ, ਸ਼ਾਰਟ ਕੁੜਤੀ ਤੇ ਤੰਗ ਕੱਪੜੇ ਪਾ ਕੇ ਆ ਰਿਹਾ ਸੀ | ਮਰਦ ਜੀਂਸ, ਟੀ ਸ਼ਰਟ, ਸਪੋਰਟਸ ਤੇ ਲੋਫਰ ਸ਼ੂਜ਼ ਅਤੇ ਸਨੀਕਰ ਪਾ ਕੇ ਆ ਰਹੇ ਸਨ | ਸਿਹਤ ਡਾਇਰੈਕਟਰ ਨੇ ਸਾਰੇ ਹਸਪਤਾਲਾਂ ਨੂੰ ਆਦੇਸ਼ ਭੇਜ ਦਿੱਤੇ ਹਨ |
ਅਧਿਕਾਰੀਆਂ ਦੀ ਦਲੀਲ ਹੈ ਕਿ ਇਸ ਨਾਲ ਮੁਲਾਜ਼ਮਾਂ ਦੇ ਅਹੁਦੇ ਮੁਤਾਬਕ ਪਛਾਣ ਹੋ ਸਕੇਗੀ | ਅਨੁਸ਼ਾਸਨ ਤੇ ਸਮਾਨਤਾ ਨਾਲ ਰਹਿਣ ਨਾਲ ਮਰੀਜ਼ਾਂ ਦੀ ਸੇਵਾ ਬਿਹਤਰ ਢੰਗ ਨਾਲ ਹੋਵੇਗੀ | ਸਿਹਤ ਮੰਤਰੀ ਅਨਿਲ ਵਿੱਜ ਨੇ ਕਿਹਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਪਤਾ ਨਹੀਂ ਲੱਗਦਾ ਕਿ ਕੌਣ ਮਰੀਜ਼ ਹੈ ਤੇ ਕੌਣ ਮੁਲਾਜ਼ਮ |

Related Articles

LEAVE A REPLY

Please enter your comment!
Please enter your name here

Latest Articles