ਰਾਜਸਥਾਨ ‘ਚ ਉਜਵਲਾ ਗੈਸ ਸਿਲੰਡਰ 500 ਰੁਪਏ ਦਾ

0
202

ਜੈਪੁਰ : ਰਾਜਸਥਾਨ ਦੇ ਮੁੱਖ ਮੰਤਰੀ ਅਸੋਕ ਗਹਿਲੋਤ ਨੇ ਸ਼ੁੱਕਰਵਾਰ ਵਿਧਾਨ ਸਭਾ ‘ਚ ਵਿੱਤੀ ਸਾਲ 2023-24 ਦਾ ਬਜਟ ਪੇਸ਼ ਕਰਦਿਆਂ ਐਲਾਨ ਕੀਤਾ ਕਿ ਉਜਵਲਾ ਯੋਜਨਾ ਦੇ 76 ਲੱਖ ਖਪਤਕਾਰਾਂ ਨੂੰ ਰਸੋਈ ਗੈਸ ਸਿਲੰਡਰ 500 ਰੁਪਏ ‘ਚ ਮਿਲੇਗਾ ਤੇ ਘਰੇਲੂ ਖਪਤਕਾਰਾਂ ਨੂੰ ਹੁਣ 100 ਯੂਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦਿੱਤੀ ਜਾਵੇਗੀ | ਇਸ ਤੋਂ ਪਹਿਲਾਂ ਇਹ 50 ਯੂਨਿਟ ਸੀ | ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਚ ਇੱਕ ਵਾਰ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ ਤੇ ਇੱਕ ਤੋਂ ਵੱਧ ਫੀਸ ਨਹੀਂ ਲਈ ਜਾਵੇਗੀ | ਚਿਰੰਜੀਵੀ ਸਿਹਤ ਬੀਮਾ ਯੋਜਨਾ ਤਹਿਤ ਪ੍ਰਤੀ ਪਰਵਾਰ ਬੀਮਾ ਕਵਰ 10 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰ ਦਿੱਤਾ ਗਿਆ ਹੈ | ਗਹਿਲੋਤ ਵੱਲੋਂ ਬਜਟ ਪੜ੍ਹਦਿਆਂ ਕੁਝ ਹਿੱਸੇ ਪਿਛਲੇ ਸਾਲ ਦੇ ਬਜਟ ਦੇ ਪੜ੍ਹ ਦੇਣ ‘ਤੇ ਭਾਜਪਾ ਮੈਂਬਰਾਂ ਨੇ ਬਜਟ ਲੀਕ ਹੋਣ ਦਾ ਦੋਸ਼ ਲਾ ਕੇ ਕਾਫੀ ਹੰਗਾਮਾ ਕੀਤਾ, ਜਿਸ ਕਰਕੇ ਕਾਰਵਾਈ ਦੋ ਵਾਰ ਮੁਅੱਤਲ ਕਰਨੀ ਪਈ | ਮੁੱਖ ਮੰਤਰੀ ਨੇ ਮਾਫੀ ਵੀ ਮੰਗੀ, ਪਰ ਭਾਜਪਾਈ ਹੰਗਾਮਾ ਕਰਦੇ ਰਹੇ | ਸ਼ਾਇਦ ਪਹਿਲੀ ਵਾਰ ਹੈ ਕਿ ਕਿਸੇ ਮੁੱਖ ਮੰਤਰੀ ਨੇ ਪਿਛਲੇ ਸਾਲ ਦਾ ਬਜਟ ਪੜ੍ਹ ਦਿੱਤਾ ਹੋਵੇ | ਬਾਅਦ ਵਿਚ ਮੁੱਖ ਮੰਤਰੀ ਨੇ ਸਫਾਈ ਦਿੰਦਿਆਂ ਕਿਹਾ ਕਿ ਇਕ ਵਰਕਾ ਪਿਛਲੇ ਸਾਲ ਦਾ ਜੁੜ ਗਿਆ ਸੀ |

LEAVE A REPLY

Please enter your comment!
Please enter your name here