20.9 C
Jalandhar
Saturday, October 19, 2024
spot_img

ਦਿਨੋਂ-ਦਿਨ ਕਿਸਾਨੀ ਸੰਕਟ ਡੂੰਘਾ ਹੋ ਰਿਹੈ : ਅਰਸ਼ੀ

ਬੁਢਲਾਡਾ (ਅਸ਼ੋਕ ਲਾਕੜਾ)
ਤਹਿਸੀਲ ਕਿਸਾਨ ਸਭਾ ਬੁਢਲਾਡਾ ਦਾ ਡੈਲੀਗੇਟ ਅਜਲਾਸ ਗੁਰਦਾਸ ਸਿੰਘ ਟਾਹਲੀਆਂ ਦੀ ਪ੍ਰਧਾਨਗੀ ਹੇਠ ਹੋਇਆ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ ਸਾਥੀ ਹਾਜ਼ਰ ਹੋਏ | ਅਜਲਾਸ ਨੂੰ ਸੰਬੋਧਨ ਕਰਦੇ ਸੂਬਾਈ ਕਿਸਾਨ ਸਭਾ ਦੇ ਆਗੂ ਹਰਦੇਵ ਸਿੰਘ ਅਰਸ਼ੀ ਤੇ ਜ਼ਿਲ੍ਹਾ ਕਿਸਾਨ ਸਭਾ ਦੇ ਜਨਰਲ ਸਕੱਤਰ ਮਲਕੀਤ ਸਿੰਘ ਮੰਦਰਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਸਦਕਾ ਕਿਸਾਨੀ ਸੰਕਟ ਦਿਨੋਂ-ਦਿਨ ਡੂੰਘਾ ਹੋ ਰਿਹਾ ਹੈ | ਸਾਜ਼ਿਸ਼ ਦੇ ਤਹਿਤ ਖੇਤੀ ਵਿੱਚੋਂ ਸਰਕਾਰੀ ਨਿਵੇਸ਼ ਘਟਾਇਆ ਜਾ ਰਿਹਾ ਹੈ | ਨਤੀਜੇ ਵਜੋਂ ਖੇਤੀ ਧੰਦਾ ਘਾਟੇ ਦਾ ਸੌਦਾ ਸਾਬਤ ਹੋ ਰਿਹਾ ਹੈ | ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਲਈ ਵਿਸ਼ਾਲ ਘੋਲ ਦੀ ਜ਼ਰੂਰਤ ਹੈ, ਜਿਸ ਲਈ ਵਿਸ਼ਾਲ ਤੇ ਮਜ਼ਬੂਤ ਕੁਲ ਹਿੰਦ ਕਿਸਾਨ ਸਭਾ ਦੀ ਲੋੜ ਹੈ | ਅਗਲੇ ਸਮੇਂ ਲਈ ਤਹਿਸੀਲ ਦੀ ਚੋਣ ਕੀਤੀ ਗਈ | ਹਰਮੀਤ ਸਿੰਘ ਬੋੜਾਵਾਲ ਪ੍ਰਧਾਨ, ਜੱਗਾ ਸਿੰਘ ਟਾਹਲੀਆਂ ਸੀਨੀਅਰ ਮੀਤ ਪ੍ਰਧਾਨ, ਮਲਕੀਤ ਸਿੰਘ ਬਖ਼ਸ਼ੀਵਾਲਾ ਮੀਤ ਪ੍ਰਧਾਨ, ਭੁਪਿੰਦਰ ਸਿੰਘ ਗੁਰਨੇ ਕਲਾਂ ਜਨਰਲ ਸਕੱਤਰ, ਦਰਸ਼ਨ ਸਿੰਘ ਚੱਕ ਅਲੀਸ਼ੇਰ, ਰਾਜਵਿੰਦਰ ਸਿੰਘ ਸਾਬਕਾ ਸਰਪੰਚ ਮੀਤ ਸਕੱਤਰ, ਹਰੀ ਸਿੰਘ ਅੱਕਾਂਵਾਲੀ ਖਜ਼ਾਨਚੀ ਤੇ 15 ਮੈਂਬਰੀ ਵਰਕਿੰਗ ਕਮੇਟੀ ਸਰਬਸੰਮਤੀ ਨਾਲ ਚੁਣੀ ਗਈ |

Related Articles

LEAVE A REPLY

Please enter your comment!
Please enter your name here

Latest Articles