ਬੀ ਕੇ ਯੂ (ਡਕੌਂਦਾ) ਦੋਫਾੜ, ਧਨੇਰ ਧੜੇ ਨੇ ਬੁਰਜਗਿੱਲ ਤੇ ਹੋਰਨਾਂ ਨੂੰ ਕੱਢ ਕੇ ਨਵੀਂ ਕਮੇਟੀ ਬਣਾਈ

0
201

ਬਠਿੰਡਾ : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਮਨਜੀਤ ਸਿੰਘ ਧਨੇਰ ਧੜੇ ਨੇ ਮੰਗਲਵਾਰ ਇੱਥੇ ਜਨਰਲ ਕੌਂਸਲ ਦੀ ਮੀਟਿੰਗ ‘ਚ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਸਮੇਤ ਸੂਬਾਈ ਆਗੂ ਜਗਮੋਹਣ ਸਿੰਘ ਪਟਿਆਲਾ ਅਤੇ ਗੁਰਮੀਤ ਸਿੰਘ ਭੱਟੀਵਾਲ ਨੂੰ ਜਥੇਬੰਦੀ ਵਿੱਚੋਂ ਕੱਢ ਦਿੱਤਾ | ਇਸ ਦੇ ਨਾਲ ਹੀ ਜਨਰਲ ਕੌਂਸਲ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਭਵਿੱਖੀ ਸਰਗਰਮੀਆਂ ਲਈ ਸੱਤ ਮੈਂਬਰੀ ਕਾਰਜਕਾਰੀ ਸੂਬਾ ਕਮੇਟੀ ਦੀ ਚੋਣ ਵੀ ਕੀਤੀ ਗਈ | ਇਸ ‘ਚ ਮਨਜੀਤ ਸਿੰਘ ਧਨੇਰ ਦੀ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ, ਜਦ ਕਿ ਹਰਨੇਕ ਸਿੰਘ ਮਹਿਮਾ ਜਨਰਲ ਸਕੱਤਰ, ਗੁਰਦੀਪ ਸਿੰਘ ਰਾਮਪੁਰਾ ਸੀਨੀਅਰ ਮੀਤ ਪ੍ਰਧਾਨ, ਹਰੀਸ਼ ਨੱਢਾ ਮੀਤ ਪ੍ਰਧਾਨ, ਬਲਵੰਤ ਸਿੰਘ ਉੱਪਲੀ ਖ਼ਜ਼ਾਨਚੀ, ਅੰਗਰੇਜ਼ ਸਿੰਘ ਪ੍ਰੈੱਸ ਸਕੱਤਰ ਅਤੇ ਕੁਲਵੰਤ ਸਿੰਘ ਕਿਸ਼ਨਗੜ੍ਹ ਦੀ ਸੂਬਾ ਕਮੇਟੀ ਮੈਂਬਰ ਵਜੋਂ ਸਰਬਸੰਮਤੀ ਨਾਲ ਚੋਣ ਕੀਤੀ ਗਈ | ਇਸ ਕਮੇਟੀ ਦੀ ਅਗਵਾਈ ‘ਚ ਨਵੀਂ ਮੈਂਬਰਸ਼ਿਪ ਕਰਕੇ ਸੂਬਾਈ ਇਜਲਾਸ ਕੀਤਾ ਜਾਵੇਗਾ |

LEAVE A REPLY

Please enter your comment!
Please enter your name here