ਲਿਵ ਇਨ ‘ਚ ਰਹਿਣ ਵਾਲੇ ਲੜਕੇ-ਲੜਕੀ ਦਾ ਸਮਰਥਨ ਕਰਨ ਮਾਪੇ : ਐੱਨ ਸੀ ਡਬਲਯੂ

0
200

ਨਵੀਂ ਦਿੱਲੀ. ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਕਿਹਾ ਕਿ ਮਾਤਾ-ਪਿਤਾ ਨੂੰ ਆਪਣੀਆਂ ਔਲਾਦਾਂ ਦੇ ਲਿਵ ਇਨ ਰਿਲੇਸ਼ਨਸ਼ਿਪ ਨੂੰ ਸਵੀਕਾਰ ਕਰਨਾ ਚਾਹੀਦਾ ਹੈ | ਹਾਲੀਆ ਦਿਨਾਂ ‘ਚ ਲਿਵ ਇਨ ਰਿਲੇਸ਼ਨਸ਼ਿਪ ‘ਚ ਪਾਰਟਨਰ ਵੱਲੋਂ ਪ੍ਰੇਮਿਕਾ ਦੀ ਹੱਤਿਆ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਪਿੱਛੋਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਬਿਆਨ ਸਾਹਮਣੇ ਆਇਆ ਹੈ | ਚੇਅਰਪਰਸਨ ਨੇ ਕਿਹਾ ਕਿ ਮਾਤਾ-ਪਿਤਾ ਨੂੰ ਲਿਵ ਇਨ ਰਿਲੇਸ਼ਨਸ਼ਿਪ ‘ਚ ਰਹਿ ਰਹੀਆਂ ਆਪਣੀਆਂ ਸੰਤਾਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਾਂਝਾ ਕਰਨ ਤੋਂ ਪਰਹੇਜ਼ ਨਾ ਕਰਨ | ਉਨ੍ਹਾਂ ਕਿਹਾ ਕਿ ਇਨ੍ਹਾਂ ਮਾਮਲਿਆਂ ‘ਚ ਦੇਖਿਆ ਗਿਆ ਹੈ ਕਿ ਮਾਪੇ ਆਪਣੀਆਂ ਸੰਤਾਨਾਂ ਦੇ ਲਿਵ ਇਨ ਰਿਲੇਸ਼ਨਸ਼ਿਪ ‘ਚ ਹੋਣ ਦਾ ਸਮਰਥਨ ਨਹੀਂ ਕਰ ਰਹੇ ਸਨ | ਰੇਖਾ ਸ਼ਰਮਾ ਨੇ ਕਿਹਾ ਕਿ ਨਿੱਕੀ ਯਾਦਵ ਦੇ ਮਾਮਲੇ ‘ਚ ਮੁਲਜ਼ਮ ਨੌਜਵਾਨ ਦੇ ਮਾਤਾ-ਪਿਤਾ ਉਸ ‘ਤੇ ਵਿਆਹ ਕਰਨ ਦਾ ਦਬਾਅ ਬਣਾ ਰਹੇ ਸਨ | ਮਾਤਾ-ਪਿਤਾ ਨੂੰ ਆਪਣੀਆਂ ਸੰਤਾਨਾਂ ਦੀ ਪਸੰਦ ਦਾ ਸਮਰਥਨ ਕਰਨਾ ਚਾਹੀਦਾ ਹੈ ਤੇ ਉਸ ਦਾ ਸਨਮਾਨ ਕਰਨਾ ਚਾਹੀਦਾ ਹੈ | ਇੱਥੋਂ ਤੱਕ ਕਿ ਸ਼ਰਧਾ ਦੇ ਮਾਮਲੇ ‘ਚ ਵੀ ਪਰਵਾਰ ਉਸ ਦੇ ਸੰਪਰਕ ‘ਚ ਨਹੀਂ ਸੀ | ਉਨ੍ਹਾਂ ਕਿਹਾ ਕਿ ਸਾਨੂੰ ਇਹ ਵੀ ਯਕੀਨੀ ਬਣਾਉਣਾ ਪਵੇਗਾ ਕਿ ਅਸੀਂ ਆਪਣੀ ਔਲਾਦ ਦੇ ਨਾਲ ਸਨਮਾਨ ਦੇ ਨਾਲ ਪੇਸ਼ ਆਈਏ ਅਤੇ ਉਨ੍ਹਾਂ ਨੂੰ ਆਪਣੀ ਜਾਇਦਾਦ ਮੰਨਣ ਤੋਂ ਬਚੀਏ | ਇਸ ਤਰ੍ਹਾਂ ਦੇ ਵਿਵਹਾਰ ਨਾਲ ਨੌਜਵਾਨ ਕੁੜੀ-ਮੁੰਡਾ ਆਪਣੇ ਵਿਚਾਰਾਂ ਤੇ ਭਾਵਨਾਵਾਂ ਨੂੰ ਸਾਂਝਾ ਕਰਨ ਵਿਚ ਸੰਕੋਚ ਕਰ ਸਕਦੇ ਹਨ | ਸਾਡੀਆਂ ਸੰਤਾਨਾਂ ਦੇ ਨਾਲ ਸਾਡਾ ਵਿਵਹਾਰ ਮਹੱਤਵਪੂਰਨ ਹੈ, ਖ਼ਾਸ ਕਰਕੇ ਜਦੋਂ ਉਹ ਇਸ ਉਮਰ ਵਿਚ ਆਉਂਦੇ ਹਨ | ਸਾਨੂੰ ਉਨ੍ਹਾਂ ਨਾਲ ਦੋਸਤ ਦੀ ਤਰ੍ਹਾਂ ਵਿਵਹਾਰ ਕਰਨਾ ਚਾਹੀਦਾ |

LEAVE A REPLY

Please enter your comment!
Please enter your name here