ਨਿੱਕੀ ਯਾਦਵ ਹੱਤਿਆ-ਸਾਹਿਲ ਦਾ ਪਿਤਾ, ਦੋ ਰਿਸ਼ਤੇਦਾਰ ਤੇ ਦੋਸਤ ਗਿ੍ਫਤਾਰ

0
265

ਨਵੀਂ ਦਿੱਲੀ : ਪੁਲਸ ਨੇ ਨਿੱਕੀ ਯਾਦਵ ਦੀ ਹੱਤਿਆ ਦੇ ਮਾਮਲੇ ‘ਚ ਸਾਹਿਲ ਗਹਿਲੋਤ (24) ਦੇ ਪਿਤਾ, ਉਸ ਦੇ ਦੋ ਰਿਸ਼ਤੇਦਾਰਾਂ ਅਤੇ ਦੋ ਦੋਸਤਾਂ ਨੂੰ ਗਿ੍ਫਤਾਰ ਕੀਤਾ ਹੈ | ਸਾਹਿਲ ਗਹਿਲੋਤ ਨੂੰ ਪੁਲਸ ਨਿੱਕੀ ਯਾਦਵ ਦੀ ਹੱਤਿਆ ਦੇ ਦੋਸ਼ ‘ਚ ਪਹਿਲਾਂ ਹੀ ਗਿ੍ਫਤਾਰ ਕਰ ਚੁੱਕੀ ਹੈ | ਵਿਸ਼ੇਸ਼ ਪੁਲਸ ਕਮਿਸ਼ਨਰ (ਅਪਰਾਧ) ਰਵਿੰਦਰ ਯਾਦਵ ਨੇ ਕਿਹਾ ਕਿ ਗਹਿਲੋਤ ਦੇ ਪਿਤਾ ਵੀਰੇਂਦਰ ਸਿੰਘ, ਰਿਸ਼ਤੇ ‘ਚ ਲੱਗਦੇ ਦੋ ਭਰਾਵਾਂ ਅਸ਼ੀਸ਼ ਅਤੇ ਨਵੀਨ ਅਤੇ ਸਾਹਿਲ ਦੇ ਦੋ ਦੋਸਤਾਂ ਅਮਰ ਅਤੇ ਲੋਕੇਸ਼ ਤੋਂ ਪੁੱਛ-ਪੜਤਾਲ ਕੀਤੀ ਗਈ ਅਤੇ ਕਤਲ ਦੇ ਸਬੰਧ ਵਿੱਚ ਉਨ੍ਹਾਂ ਦੀ ਭੂਮਿਕਾ ਦੀ ਪੁਸ਼ਟੀ ਹੋਣ ਬਾਅਦ ਉਨ੍ਹਾਂ ਨੂੰ ਗਿ੍ਫਤਾਰ ਕਰ ਲਿਆ | ਪੁਲਸ ਨੇ ਦੱਸਿਆ ਕਿ ਸਾਹਿਲ ਦੇ ਪਿਤਾ ਨੂੰ ਸਾਜ਼ਿਸ਼ ਵਿਚ ਮਦਦ ਕਰਨ ਦੇ ਦੋਸ਼ ‘ਚ ਗਿ੍ਫਤਾਰ ਕੀਤਾ ਗਿਆ ਹੈ | ਮੁਲਜ਼ਮ ਨੂੰ ਪਤਾ ਸੀ ਕਿ ਉਸ ਦੀ ਅਤੇ ਨਿੱਕੀ ਯਾਦਵ ਦੀ ਚੈਟ ਪੁਲਸ ਲਈ ਇਕ ਵੱਡਾ ਸਬੂਤ ਹੈ, ਇਸ ਲਈ ਉਸ ਨੇ ਸਾਰਾ ਡਾਟਾ ਡਿਲੀਟ ਕਰ ਦਿੱਤਾ, ਕਿਉਂਕਿ ਵਟਸਐਪ ਚੈਟ ਰਾਹੀਂ ਪਹਿਲਾਂ ਵੀ ਝਗੜਾ ਹੋਇਆ ਸੀ | 25 ਸਾਲਾ ਹਰਿਆਣਵੀ ਨਿੱਕੀ ਯਾਦਵ ਦੀ ਉਸ ਦੇ ਪ੍ਰੇਮੀ ਸਾਹਿਲ ਗਹਿਲੋਤ ਵੱਲੋਂ ਕਥਿਤ ਤੌਰ ‘ਤੇ ਚਾਰਜਿੰਗ ਕੇਬਲ ਨਾਲ ਗਲਾ ਘੁੱਟ ਕੇ ਹੱਤਿਆ ਕਰਨ ਦੇ ਮਾਮਲੇ ‘ਚ ਸਾਹਿਲ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਨਿੱਕੀ ਬੀਤੀ 9 ਫਰਵਰੀ ਦੀ ਰਾਤ ਨੂੰ ਉਸ ਦੇ ਨਾਲ ਸੀ, ਜਿਸ ਤੋਂ ਬਾਅਦ ਉਸ ਨੇ ਉਸ ਦਾ ਕਤਲ ਕਰ ਦਿੱਤਾ | ਨਿੱਕੀ ਦੀ ਹੱਤਿਆ ਕਰਨ ਤੋਂ ਬਾਅਦ ਦੋਸ਼ੀ ਨੇ ਉਸ ਦਾ ਫੋਨ ਬੰਦ ਕਰ ਦਿੱਤਾ ਤੇ ਆਪਣੇ ਕੋਲ ਰੱਖ ਲਿਆ ਅਤੇ ਉਸ ਦੀ ਸਿਮ ਕੱਢ ਲਿਆ | ਮੁਲਜ਼ਮ ਸਾਹਿਲ ਕੋਲੋਂ ਨਿੱਕੀ ਯਾਦਵ ਦਾ ਫੋਨ ਬਰਾਮਦ ਹੋਇਆ ਹੈ |

LEAVE A REPLY

Please enter your comment!
Please enter your name here