ਇਲਾਕੇ ਦੇ ਸਤਿਕਾਰਤ ਸਨ ਸੂਬੇਦਾਰ ਬਲਬੀਰ ਸਿੰਘ : ਮਾੜੀਮੇਘਾ

0
279

ਭਿੱਖੀਵਿੰਡ : ਸੇਵਾਮੁਕਤ ਸੂਬੇਦਾਰ ਬਲਬੀਰ ਸਿੰਘ ਮਾੜੀਮੇਘਾ, ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਦੇ ਗ੍ਰਹਿ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਭਾਈ ਸਤਨਾਮ ਸਿੰਘ ਬੈਂਕਾ ਦੇ ਕੀਰਤਨੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਕੀਰਤਨ ਉਪਰੰਤ ਸ਼ਰਧਾਂਜਲੀ ਸਮਾਗਮ ਕੀਤਾ ਗਿਆ | ਇਸ ਮੌਕੇ ਬੋਲਦਿਆ ਸੀ ਪੀ ਆਈ ਪੰਜਾਬ ਦੇ ਮੀਤ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਨੇ ਸੂਬੇਦਾਰ ਬਲਬੀਰ ਸਿੰਘ ਨੂੰ ਇਲਾਕੇ ਦੀ ਸਤਿਕਾਰਤ ਹਸਤੀ ਦੱਸਦੇ ਹੋਏ ਉਹਨਾ ਨਾਲ ਬਿਤਾਏ ਹੋਏ ਪਲਾਂ ਨੂੰ ਸਾਂਝੇ ਕਰਦਿਆ ਦੱਸਿਆ ਕਿ ਜਦੋਂ ਆਪ 1984 ਵਿੱਚ ਫੌਜ ਦੀਆਂ ਸੇਵਾਵਾਂ ਤੋ ਰਿਟਾਇਰ ਹੋਏ ਤਾਂ 1985 ਵਿੱਚ ਪੰਜਾਬ ਵਿਧਾਨ ਸਭਾ ਦੀਆ ਚੋਣਾਂ ਵਿੱਚ ਹਲਕਾ ਵਲਟੋਹਾ ਤੋਂ ਸੀ ਪੀ ਆਈ ਦੇ ਉਮੀਦਵਾਰ ਕਾਮਰੇਡ ਅਰਜਨ ਸਿੰਘ ਮਸਤਾਨਾ ਦੀ ਵੋਟਾਂ ਪਵਾ ਕੇ ਮਦਦ ਕੀਤੀ ਸੀ | ਉਹਨਾ ਦੇ ਵਿਛੋੜੇ ਕਾਰਨ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਸਾਬਕਾ ਐੱਸ ਪੀ ਕੇਹਰ ਸਿੰਘ ਨੇ ਉਹਨਾ ਨੂੰ ਬਹੁਤ ਹੀ ਵਧੀਆ ਇਨਸਾਨ ਦੱਸਿਆ | ਸਾਬਕਾ ਸਿੰਚਾਈ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਪੰਚਾਇਤ ਵਿੱਚ ਸੱਚੇ ਨੂੰ ਸੱਚਾ ਅਤੇ ਝੂਠੇ ਨੂੰ ਝੂਠਾ ਕਹਿਣ ਦੀ ਹਿੰਮਤ ਰੱਖਦੇ ਸਨ | ਉਹਨਾ ਅਨੇਕਾਂ ਪਿੰਡ ਦੇ ਝਗੜੇ ਆਪਣੀ ਸੂਝ-ਬੂਝ ਨਾਲ ਨਿਪਟਾਏ |
ਸਮਾਗਮ ਵਿੱਚ ਕਿਰਨਜੀਤ ਸਿੰਘ ਮਿੱਠਾ, ਸਾਬਕਾ ਸਰਪੰਚ ਸੁਖਦੇਵ ਸਿੰਘ ਬਾਬੇਕੇ, ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ, ਨਛੱਤਰ ਸਿੰਘ ਰਗੜੂ, ਰਮਨਦੀਪ ਸਿੰਘ ਸ਼ਾਹ, ਸਰਪੰਚ ਸੁਰਿੰਦਰ ਸਿੰਘ ਬੁੱਗ, ਰਿਟਾਇਰਡ ਸੁਪਰਡੈਂਟ ਡੀ ਸੀ ਡਬਲਯੂ ਪਟਿਆਲਾ, ਦਰਸ਼ਨ ਸਿੰਘ ਢਿੱਲੋਂ ਆਦਿ ਪਰਵਾਰਕ ਮੈਂਬਰ ਅਤੇ ਰਿਸ਼ਤੇਦਾਰ ਹਾਜ਼ਰ ਸਨ | ਸਟੇਜ ਦੀ ਕਾਰਵਾਈ ਉਹਨਾ ਦੇ ਭਤੀਜੇ ਪੂਰਨ ਸਿੰਘ ਮਾੜੀਮੇਘਾ ਨੇ ਨਿਭਾਈ | ਅਖੀਰ ‘ਚ ਉਹਨਾ ਦੇ ਬੇਟੇ ਜਗਦੀਸ਼ ਸਿੰਘ ਬੱਬੂ ਨੂੰ ਜ਼ਿੰਮੇਵਾਰੀ ਦੀ ਪੱਗ ਦਿੱਤੀ ਗਈ |

LEAVE A REPLY

Please enter your comment!
Please enter your name here