16.2 C
Jalandhar
Monday, December 23, 2024
spot_img

ਮਾਰਕੀਟ ਕਮੇਟੀ ਖੇਮਕਰਨ ਦਾ ਸਾਬਕਾ ਚੇਅਰਮੈਨ ਗਿ੍ਫਤਾਰ

ਚੰਡੀਗੜ੍ਹ, (ਗੁਰਜੀਤ ਬਿੱਲਾ)-ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭਿ੍ਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਬੁੱਧਵਾਰ ਮਾਰਕੀਟ ਕਮੇਟੀ ਖੇਮਕਰਨ ਦੇ ਸਾਬਕਾ ਚੇਅਰਮੈਨ ਅੰਮਿ੍ਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ, ਜ਼ਿਲ੍ਹਾ ਤਰਨ ਤਾਰਨ ਨੂੰ ਮਾਲ ਹਲਕਾ ਪੱਲਾ ਮੇਘਾ ਦੇ ਪਟਵਾਰੀ ਬਲਕਾਰ ਸਿੰਘ ਅਤੇ ਪਿੰਡ ਪੱਲਾ ਮੇਘਾ, ਫਿਰੋਜ਼ਪੁਰ ਦੇ ਇੱਕ ਪ੍ਰਾਈਵੇਟ ਵਿਅਕਤੀ ਬਿੱਲੂ ਸਿੰਘ ਦੀ ਮਿਲੀਭੁਗਤ ਨਾਲ ਜਮੀਨ ਐਕਵਾਇਰ ਕਰਨ ਦੌਰਾਨ 55,54,118 ਰੁਪਏ ਦਾ ਗਬਨ ਕਰਨ ਦੇ ਦੋਸ਼ ਹੇਠ ਗਿ੍ਫਤਾਰ ਕੀਤਾ ਹੈ |
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਜਾਂਚ ਦੌਰਾਨ ਪਤਾ ਲੱਗਾ ਕਿ ਪੰਜਾਬ ਸਰਕਾਰ ਨੇ ਬੀ ਐੱਸ ਐੱਫ ਲਈ ਪਿੰਡ ਪੱਲਾ ਮੇਘਾ ਨੇੜੇ ਨਿਊ ਮੁਹੰਮਦੀ ਵਾਲਾ ਵਿਖੇ ਇੱਕ ਨਵੀਂ ਸਰਹੱਦੀ ਚੌਕੀ ਸਥਾਪਤ ਕਰਨ ਲਈ ਸਾਲ 2002 ਤੋਂ 2012 ਦੌਰਾਨ 46 ਕਨਾਲ ਜ਼ਮੀਨ ਐਕੁਆਇਰ ਕੀਤੀ ਸੀ | ਉਕਤ ਕਥਿਤ ਦੋਸ਼ੀ ਪਟਵਾਰੀ, ਜਿਸ ਨੂੰ ਕਾਨੂੰਗੋ ਵਜੋਂ ਬਰਖਾਸਤ ਕੀਤਾ ਗਿਆ ਹੈ, ਨੇ ਹੋਰ ਦੋ ਵਿਅਕਤੀਆਂ ਬਿੱਲੂ ਸਿੰਘ ਵਾਸੀ ਪੱਲਾ ਮੇਘਾ ਅਤੇ ਅੰਮਿ੍ਤਬੀਰ ਸਿੰਘ ਵਾਸੀ ਪਿੰਡ ਆਸਲ ਉਤਾੜ ਨਾਲ ਮਿਲੀਭੁਗਤ ਕਰਕੇ ਉਕਤ ਜ਼ਮੀਨ ਪ੍ਰਾਪਤੀ ਮਾਮਲੇ ਦੌਰਾਨ 1,11,08,236 ਰੁਪਏ ਦਾ ਗਬਨ ਕੀਤਾ ਸੀ | ਮੁਲਜ਼ਮ ਪਟਵਾਰੀ ਨੇ ਉਕਤ ਮੁਲਜ਼ਮਾਂ ਨਾਲ ਮਿਲੀਭੁਗਤ ਕਰਕੇ ਮਾਲ ਰਿਕਾਰਡ ਵਿੱਚ ਹੇਰਾਫੇਰੀ ਕਰਦਿਆਂ ਅਕਵਾਇਰ ਕਰਨ ਵਾਲੀ ਜ਼ਮੀਨ ਦੇ ਮਾਲਕਾਂ ਵਜੋਂ ਉਕਤ ਸਹਿ-ਮੁਲਜ਼ਮਾਂ ਦੇ ਨਾਂਅ ਦਰਜ ਕਰ ਦਿੱਤੇ | ਇਸ ਤੋਂ ਬਾਅਦ ਪਟਵਾਰੀ ਨੇ 07-11-2012 ਨੂੰ ਉਪਰੋਕਤ ਦੋਵਾਂ ਸਹਿ-ਮੁਲਜ਼ਮਾਂ ਨੂੰ ਜਾਲ੍ਹੀ ਮਾਲ ਰਿਕਾਰਡ ਦੇ ਅਧਾਰ ‘ਤੇ 55,54,118 ਰੁਪਏ ਦੇ ਮੁਆਵਜ਼ੇ ਦੇ ਦੋ ਬੈਂਕ ਚੈੱਕ ਜਾਰੀ ਕਰਵਾ ਦਿੱਤੇ |
ਇਸ ਤੋਂ ਇਲਾਵਾ ਮੁਲਜ਼ਮ ਨੇ ਦੂਜੇ ਮੁਲਜ਼ਮਾਂ ਅਤੇ ਆਪਣੇ ਆਪ ਨੂੰ ਆਰਥਕ ਲਾਭ ਪਹੁੰਚਾਉਣ ਲਈ ਨਾਲ ਲੱਗਦੀ ਸਰਕਾਰੀ ਜ਼ਮੀਨ ਐਕੁਆਇਰ ਕਰਨ ਦੀ ਬਜਾਏ 16 ਕਨਾਲ 16 ਮਰਲੇ ਦੀ ਨਿੱਜੀ ਜ਼ਮੀਨ ਐਕੁਆਇਰ ਕਰਵਾ ਦਿੱਤੀ ਸੀ |

Related Articles

LEAVE A REPLY

Please enter your comment!
Please enter your name here

Latest Articles