20.2 C
Jalandhar
Saturday, December 21, 2024
spot_img

ਪੰਜਾਬ ਦੇ 18 ਜ਼ਿਲ੍ਹੇ ਜਨਵਰੀ-ਫਰਵਰੀ ‘ਚ ਸੁੱਕੇ ਰਹੇ

ਚੰਡੀਗੜ੍ਹ : ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ, ਉੱਤਰਾਖੰਡ ਅਤੇ ਪੱਛਮੀ ਯੂ ਪੀ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ‘ਚ ਬਾਰਿਸ਼ ਦੀ ਭਾਰੀ ਕਮੀ ਹੈ | ਪੰਜਾਬ ‘ਚ 18 ਅਤੇ ਹਰਿਆਣਾ ‘ਚ 13 ਜ਼ਿਲ੍ਹੇ ਮੀਂਹ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ |
ਮੌਸਮ ਵਿਭਾਗ ਮੁਤਾਬਕ ਦੇਸ਼ ਦੇ 717 ਵਿੱਚੋਂ 264 ਜ਼ਿਲਿ੍ਹਆਂ ‘ਚ 1 ਜਨਵਰੀ ਤੋਂ 27 ਫਰਵਰੀ ਦੇ ਵਿਚਕਾਰ ਮੀਂਹ ਨਹੀਂ ਪਿਆ | 717 ਜ਼ਿਲਿ੍ਹਆਂ ਲਈ ਮੌਸਮ ਵਿਭਾਗ ਦੀ ਵੈੱਬਸਾਈਟ ‘ਤੇ 1 ਜਨਵਰੀ ਅਤੇ 27 ਫਰਵਰੀ ਦੇ ਵਿਚਕਾਰ ਦੀ ਮਿਆਦ ਲਈ ਉਪਲੱਬਧ ਰਾਜ-ਵਾਰ ਅੰਕੜੇ ਦਰਸਾਉਂਦੇ ਹਨ ਕਿ 243 ਜ਼ਿਲ੍ਹੇ ਮੀਂਹ ਦੀ ਵੱਡੀ ਕਮੀ ਅਤੇ 100 ਕਮੀ ਨਾਲ ਜੂਝ ਰਹੇ ਹਨ | ਇਸ ਸਮੇਂ ਦੌਰਾਨ ਸਿਰਫ 54 ਜ਼ਿਲਿ੍ਹਆਂ ‘ਚ ਆਮ, 17 ‘ਚ ਵੱਧ ਅਤੇ 36 ‘ਚ ਕਾਫੀ ਬਾਰਸ਼ ਹੋਈ ਹੈ | ਦੇਸ਼ ਦੇ 37 ਫੀਸਦੀ ਹਿੱਸੇ ਵਿਚ ਮੀਂਹ ਨਹੀਂ ਪਿਆ, 34 ਫੀਸਦੀ ਵਿਚ ਕਾਫੀ ਘੱਟ ਪਿਆ, 14 ਫੀਸਦੀ ਵਿਚ ਘੱਟ ਪਿਆ, ਜਦਕਿ 8 ਫੀਸਦੀ ਵਿਚ ਨਾਰਮਲ, 2 ਫੀਸਦੀ ਵਿਚ ਵੱਧ ਤੇ 5 ਫੀਸਦੀ ‘ਚ ਕਾਫੀ ਵੱਧ ਪਿਆ | ਕਾਫੀ ਮੈਦਾਨੀ ਇਲਾਕੇ ਆਮ ਤੌਰ ‘ਤੇ ਸੁੱਕੇ ਰਹੇ ਅਤੇ ਬਿਹਾਰ, ਝਾਰਖੰਡ ਤੇ ਓਡੀਸਾ ਵਿਚ ਤਾਂ ਮੀਂਹ ਪਿਆ ਹੀ ਨਹੀਂ | ਮਾਰਚ ਵਿਚ ਵੀ ਖਾਸ ਮੀਂਹ ਦੀ ਆਸ ਨਹੀਂ | ਹਿਮਾਚਲ ਸਰਕਾਰ ਨੇ ਤਾਂ ਵਿਭਾਗਾਂ ਨੂੰ ਸੋਕੇ ਵਰਗੀ ਸਥਿਤੀ ਨਾਲ ਨਿਬੜਨ ਲਈ ਰਣਨੀਤੀ ਬਣਾਉਣ ਵਾਸਤੇ ਕਹਿ ਵੀ ਦਿੱਤਾ ਹੈ | ਇਸ ਵੇਲੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂ ਪੀ ਵਿਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3-5 ਫੀਸਦੀ ਉੱਤੇ ਚੱਲ ਰਿਹਾ ਹੈ | ਪੰਜਾਬ ਤੇ ਰਾਜਸਥਾਨ ਵਿਚ ਰਾਤ ਦਾ ਤਾਪਮਾਨ ਵੀ 3-5 ਫੀਸਦੀ ਉੱਤੇ ਚੱਲ ਰਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles