ਪਾਕਿ ‘ਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ : ਭਾਰਤ

0
242

ਜਨੇਵਾ : ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ (ਯੂ ਐੱਨ ਐੱਚ ਆਰ ਸੀ) ‘ਚ ਘੱਟ ਗਿਣਤੀਆਂ ਦੀ ਧਾਰਮਕ ਆਜ਼ਾਦੀ ਦੇ ਮੁੱਦੇ ‘ਤੇ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ | ਭਾਰਤ ਦੀ ਪ੍ਰਤੀਨਿਧੀ ਸੀਮਾ ਪੁਜਾਨੀ ਨੇ ਆਪਣੀ ਪਾਕਿਸਤਾਨੀ ਹਮਰੁਤਬਾ ਹਿਨਾ ਰੱਬਾਨੀ ਖਾਰ ਦੀ ਨਿੰਦਾ ਕਰਦੇ ਹੋਏ ਕਿਹਾ, ‘ਅੱਜ ਪਾਕਿਸਤਾਨ ਵਿੱਚ ਕੋਈ ਵੀ ਧਾਰਮਕ ਘਟ ਗਿਣਤੀ ਆਜ਼ਾਦੀ ਨਾਲ ਨਹੀਂ ਰਹਿ ਸਕਦੀ ਅਤੇ ਨਾ ਹੀ ਆਪਣੇ ਧਰਮ ਨੂੰ ਮੰਨ ਸਕਦੀ ਹੈ |’ ਹਿਨਾ ਰੱਬਾਨੀ ਖਾਰ ਦੁਆਰਾ ਦਿੱਤੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪੁਜਾਨੀ ਨੇ ਕਿਹਾ, ‘ਪਾਕਿਸਤਾਨ ਦੇ ਪ੍ਰਤੀਨਿਧੀ ਨੇ ਇਕ ਵਾਰ ਫਿਰ ਭਾਰਤ ਖਿਲਾਫ ਆਪਣਾ ਜ਼ਹਿਰ ਉਗਲਣ ਲਈ ਇਸ ਕੌਮਾਂਤਰੀ ਮੰਚ ਦੀ ਵਰਤੋਂ ਕੀਤੀ ਹੈ |’
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪਾਕਿਸਤਾਨ ਦੀ ਵਿਦੇਸ਼ ਮੰਤਰੀ ਹਿਨਾ ਰੱਬਾਨੀ ਖਾਰ ਨੇ ਯੂ ਐੱਨ ਐੱਚ ਆਰ ਸੀ ‘ਚ ਦੇਸ਼ ਦੀ ਡਿਫੈਂਸ ਸੰਬੰਧੀ ਆਲੋਚਨਾ ਕੀਤੀ ਸੀ | ਨਾਲ ਹੀ ਭਾਰਤ ‘ਤੇ ਝੂਠੇ ਦੋਸ਼ ਲਾਏ ਸਨ, ਜਿਸ ‘ਤੇ ਪੁਜਾਨੀ ਨੇ ਹਿਨਾ ਨੂੰ ਜਵਾਬ ਦਿੰਦਿਆਂ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਦੱਸਿਆ | ਉਨ੍ਹਾ ਕਿਹਾ ਕਿ ਪਾਕਿਸਤਾਨ ਭਾਰਤ ਖਿਲਾਫ਼ ਪ੍ਰਾਪੇਗੰਡਾ ਫੈਲਾ ਲਿਆ ਰਿਹਾ ਹੈ | ਏਨਾ ਹੀ ਨਹੀਂ ਪੁਜਾਨੀ ਨੇ ਤੁਰਕੀ ਅਤੇ ਓ ਆਈ ਸੀ ਨੂੰ ਵੀ ਸਲਾਹ ਦਿੱਤੀ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖ਼ਲ ਨਾ ਦੇਵੇ | ਸੀਮਾ ਨੇ ਕਿਹਾ ਕਿ ਪਾਕਿਸਤਾਨੀ ਮੰਤਰੀ ਦੇ ਮੂੰਹ ‘ਚੋਂ ਮਾਨਵ ਅਧਿਕਾਰਾਂ ਦੀਆਂ ਗੱਲਾਂ ਸੁਣਨਾ ਮਜ਼ਾਕ ਹੈ | ਪਾਕਿਸਤਾਨ ‘ਚ ਆਵਾਜ਼ ਉਠਾਉਣ ਵਾਲੇ ਗਾਇਬ ਹੋ ਜਾਂਦੇ ਹਨ | ਉਹਨਾ ਕਿਹਾ ਕਿ ਪਾਕਿਸਤਾਨ ਦੇ ਆਪਣੇ ਜਾਂਚ ਕਮਿਸ਼ਨ ਨੂੰ ਪਿਛਲੇ ਇੱਕ ਦਹਾਕੇ ‘ਚ ਗੁੰਮਸ਼ੁਦਗੀ ਦੀਆਂ 8463 ਸ਼ਿਕਾਇਤਾਂ ਮਿਲੀਆਂ ਹਨ | ਉਨ੍ਹਾ ਕਿਹਾ ਕਿ ਲੋਕ ਭਾਰਤ ‘ਚ ਘੱਟ ਗਿਣਤੀਆਂ ਲਈ ਧਾਰਮਕ ਆਜ਼ਾਦੀ ਦੀ ਗੱਲ ਕਰਦੇ ਹਨ, ਉਹ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ | ਪਾਕਿਸਤਾਨ ‘ਚ ਘੱਟ ਗਿਣਤੀਆਂ ਲਈ ਧਾਰਮਕ ਆਜ਼ਾਦੀ ਨਹੀਂ ਹੈ | ਜਿੱਥੋਂ ਤੱਕ ਓ ਆਈ ਸੀ ਦਾ ਸੰਬੰਧ ਹੈ, ਅਸੀਂ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਨੂੰ ਲੈ ਕੇ ਕੀਤੀ ਗਈ ਗਲਤ ਟਿੱਪਣੀ ਨੂੰ ਖਾਰਜ ਕਰਦੇ ਹਾਂ | ਸੱਚ ਇਹ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ ਅਤੇ ਲੱਦਾਖ ਭਾਰਤ ਦਾ ਹਿੱਸਾ ਸਨ ਅਤੇ ਹਮੇਸ਼ਾ ਰਹਿਣਗੇ |

LEAVE A REPLY

Please enter your comment!
Please enter your name here