12.2 C
Jalandhar
Wednesday, December 11, 2024
spot_img

ਪੱਛਮ ਰੇਲਵੇ ਨੇ ਹੋਲੀ ਦਾ ਰੰਗ ਕੀਤਾ ਫਿੱਕਾ

ਸੂਰਤ : ਪੱਛਮ ਰੇਲਵੇ ਨੇ ਯਾਤਰੀਆਂ ਦੀ ਹੋਲੀ ਫਿੱਕੀ ਕਰ ਦਿੱਤੀ | ਉਸ ਸਮੇਂ ਜਦ ਸੂਰਤ ਤੋਂ ਵੱਡੀ ਗਿਣਤੀ ‘ਚ ਪ੍ਰਵਾਸੀ ਹੋਲੀ ਮਨਾਉਣ ਘਰ ਜਾ ਰਹੇ ਹਨ, ਉਦੋਂ ਰੇਲਵੇ ਨੇ 40 ਰੇਲ ਗੱਡੀਆਂ ਰੱਦ ਕਰ ਦਿੱਤੀਆਂ | ਇਸ ਨਾਲ 60 ਹਜ਼ਾਰ ਤੋਂ ਜ਼ਿਆਦਾ ਯਾਤਰੀਆਂ ਦੀਆਂ ਟਿਕਟਾਂ ਰੱਦ ਹੋ ਗਈਆਂ | ਇਹੀ ਨਹੀਂ 3.67 ਕਰੋੜ ਰੁਪਏ ਤੋਂ ਜ਼ਿਆਦਾ ਦੀ ਰਾਸ਼ੀ ਵੀ ਅਟਕ ਗਈ | ਰੇਲਵੇ ਦੀ ਇਸ ਮਿਸ ਮੈਨੇਜਮੈਂਟ ਕਾਰਨ ਤਿੰਨ ਮਹੀਨੇ ਪਹਿਲਾ ਟਿਕਟ ਬੁੱਕ ਕਰਵਾ ਚੁੱਕੇ ਯਾਤਰੀ ਫਸ ਗਏ ਹਨ | ਪੱਛਮ ਰੇਲਵੇ ਨੇ ਉਧਨਾ ਯਾਰਡ ‘ਚ ਨਾਨ-ਇੰਟਰਲਾਕਿੰਗ ਦੇ ਕੰਮ ਕਾਰਨ 4, 5 ਅਤੇ 6 ਮਾਰਚ ਤੱਕ ਬੰਦ ਕੀਤਾ ਹੈ | ਇਹ ਬਲਾਕ ਤੋਂ ਤਿੰਨ ਦਿਨ ਤੱਕ ਲਗਭਗ ਸਾਰੀਆਂ ਪ੍ਰਮੁੱਖ ਰੇਲ ਵੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ | ਇਸ ਬਲਾਕ ਤੋਂ ਤਾਪਤੀ-ਗੰਗਾ ਰੇਲ ਗੱਡੀ ਵੀ ਪ੍ਰਭਾਵਤ ਹੋਈ ਹੈ | ਰੇਲਵੇ ਦੇ ਇਸ ਅਚਾਨਕ ਫੈਸਲੇ ਕਾਰਨ ਹਜ਼ਾਰਾਂ ਯਾਤਰੀਆਂ ਦੀਆਂ ਟਿਕਟ ਰੱਦ ਹੋ ਗਈਆਂ ਹਨ |

Related Articles

LEAVE A REPLY

Please enter your comment!
Please enter your name here

Latest Articles