25 C
Jalandhar
Sunday, September 8, 2024
spot_img

ਸਿਸੋਦੀਆ ਦਾ ਰਿਮਾਂਡ 6 ਤੱਕ ਵਧਿਆ

ਨਵੀਂ ਦਿੱਲੀ : ਸ਼ਰਾਬ ਨੀਤੀ ਕੇਸ ‘ਚ ਗਿ੍ਫ਼ਤਾਰ ਮਨੀਸ਼ ਸਿਸੋਦੀਆਂ ਦਾ ਰਿਮਾਂਡ ਦੋ ਦਿਨ ਲਈ ਵਧਾ ਦਿੱਤਾ ਗਿਆ ਹੈ | ਰਾਊਜ਼ ਐਵੇਨਿਊ ਕੋਰਟ ‘ਚ ਸ਼ਨੀਵਾਰ ਦਿੱਲੀ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਨੂੰ 6 ਮਰਚ ਤੱਕ ਸੀ ਬੀ ਆਈ ਹਿਰਾਸਤ ‘ਚ ਭੇਜ ਦਿੱਤਾ ਗਿਅ | ਸਿਸੋਦੀਆਂ ਵੱਲੋਂ ਦਾਖ਼ਲ ਜ਼ਮਾਨਤ ਪਟੀਸ਼ਨ ‘ਤੇ ਕੋਰਟ 10 ਮਾਰਚ ਨੂੰ ਫੈਸਲਾ ਸੁਣਾਏਗੀ | ਸ਼ਨੀਵਾਰ ਰਾਊਜ਼ ਐਵੀਨਿਊ ਕੋਰਟ ‘ਚ ਸਿਸੋਦੀਆਂ ਦੀ ਪੇਸ਼ੀ ਹੋਈ | ਸੀ ਬੀ ਆਈ ਨੇ ਕੋਰਟ ਤੋਂ ਤਿੰਨ ਦਿਨ ਲਈ ਉਨ੍ਹਾਂ ਦੀ ਕਸਟਡੀ ਮੰਗੀ ਸੀ | ਕੋਰਟ ਨੇ ਪੁੱਛਿਆ ਕਿਉਂ? ਹੁਣ ਕੀ ਬਾਕੀ ਰਹਿ ਗਿਆ? ਸੀ ਬੀ ਆਈ ਨੇ ਕਿਹਾ—ਮਨੀਸ਼ ਸਿਸੋਦੀਆਂ ਤੋਂ ਰੋਜ਼ਾਨਾ ਰਾਤ 8 ਵਜੇ ਤੱਕ ਪੁੱਛਗਿੱਛ ਹੋ ਰਹੀ ਹੈ, ਪਰ ਉਹ ਜਾਂਚ ‘ਚ ਸਹਿਯੋਗ ਨਹੀਂ ਕਰ ਰਹੇ | ਹਾਲੇ ਉਨ੍ਹਾ ਤੋਂ ਕਈ ਸਵਾਲਾਂ ਦੇ ਜਵਾਬ ਲੈਣੇ ਹਨ, ਇਸ ਤੋਂ ਇਲਾਵਾ ਮਾਮਲੇ ਦੇ ਕੁਝ ਗਵਾਹਾਂ ਨਾਲ ਉਨ੍ਹਾ ਦਾ ਆਹਮਣਾ-ਸਾਹਮਣਾ ਕਰਾਉਣਾ ਹੈ | ਉਧਰ ਸਿਸੋਦੀਆ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਦਯਾਨ ਕ੍ਰਿਸ਼ਨਨ ਨੇ ਉਨ੍ਹਾ ਦਾ ਰਿਮਾਂਡ ਵਧਾਉਣ ਦਾ ਵਿਰੋਧ ਕੀਤਾ | ਦਯਾਨ ਨੇ ਤਰਕ ਦਿੱਤਾ ਕਿ ਸੀ ਬੀ ਆਈ ਇਸ ਅਧਾਰ ‘ਤੇ ਰਿਮਾਂਡ ਮੰਗ ਸਕਦੀ ਕਿ ਅਸੀਂ ਦੋਸ਼ੀਆਂ ਦੇ ਕਬੂਲਨਾਮੇ ਦਾ ਇੰਤਜ਼ਾਰ ਕਰ ਰਹੇ ਹਾਂ | ਸੀ ਬੀ ਆਈ ਦੇ ਸਪੈਸ਼ਲ ਜੱਜ ਐੱਮ ਕੇ ਨਾਗਪਾਲ ਨੇ ਸੁਣਵਾਈ ਦੌਰਾਨ ਸਿਸੋਦੀਆ ਤੋਂ ਪੁੱਛਿਆ ਕਿ ਤੁਹਾਨੂੰ ਕਸਟਡੀ ‘ਚ ਕੋਈ ਪ੍ਰੇਸ਼ਾਨੀ ਹੈ |
ਇਸ ਦੇ ਜਵਾਬ ‘ਚ ਸਿਸੋਦੀਆਂ ਨੇ ਕਿਹਾ ਕਿ ਮੈਨੂੰ ਸਰੀਰਕ ਰੂਪ ਤੋਂ ਕੋਈ ਪ੍ਰੇਸ਼ਾਨੀ ਨਹੀਂ | ਖਾਣਾ ਵੀ ਸਮੇਂ ‘ਤੇ ਮਿਲਦਾ ਹੈ, ਪਰ ਅਧਿਕਾਰੀ ਮੈਨੂੰ ਇੱਕ ਸਵਾਲ ਵਾਰ-ਵਾਰ ਪੁੱਛਦੇ ਹਨ | ਇਸ ਨਾਲ ਮੈਨੂੰ ਮਾਨਸਕ ਪ੍ਰੇਸ਼ਾਨੀ ਮਹਿਸੂਸ ਹੋ ਰਹੀ ਹੈ | ਇਸ ਦੌਰਾਨ ਸੀ ਬੀ ਆਈ ਨੂੰ ਵੀ ਨੋਟਿਸ ਜਾਰੀ ਕਰਕੇ ਕੋਰਟ ਨੇ ਜਵਾਬ ਦੇਣ ਲਈ ਕਿਹਾ ਹੈ |

Related Articles

LEAVE A REPLY

Please enter your comment!
Please enter your name here

Latest Articles