25 C
Jalandhar
Sunday, September 8, 2024
spot_img

ਖੁਸ਼ੀ ਦੇ ਹੰਝੂ

ਹੈਦਰਾਬਾਦ : ਟੈਨਿਸ ਸਟਾਰ ਸਾਨੀਆ ਮਿਰਜ਼ਾ (36) ਨੇ ਐਤਵਾਰ ਉਥੇ ਹੀ ਆਪਣੇ ਖੇਡ ਸਫਰ ਦਾ ਅੰਤ ਕੀਤਾ, ਜਿੱਥੋਂ ਸ਼ੁਰੂਆਤ ਕੀਤੀ ਸੀ | ਉਸ ਨੇ ਲਾਲ ਬਹਾਦੁਰ ਟੈਨਿਸ ਸਟੇਡੀਅਮ ਵਿਚ ਰੋਹਨ ਬੋਪੰਨਾ, ਯੁਵਰਾਜ ਸਿੰਘ ਤੇ ਬੇਥੈਨੀ ਮੇਟੇਕ ਸੈਂਡਸ ਨਾਲ ਨੁਮਾਇਸ਼ੀ ਖੇਡ ਕੇ ਖੁਸ਼ੀ-ਭਰੇ ਹੰਝੂਆਂ ਨਾਲ 20 ਸਾਲਾ ਪ੍ਰੋਫੈਸ਼ਨਲ ਕੈਰੀਅਰ ਨੂੰ ਅਲਵਿਦਾ ਕਿਹਾ | ਸਾਨੀਆ ਨੇ ਆਪਣੇ ਕੈਰੀਅਰ ਵਿਚ ਛੇ ਗਰੈਂਡ ਸਲੈਮ ਟਾਈਟਲ (ਤਿੰਨ ਮਹਿਲਾ ਡਬਲਜ਼ ਤੇ ਤਿੰਨ ਮਿਕਸਡ ਡਬਲਜ਼) ਜਿੱਤੇ | ਸਾਨੀਆ ਨੇ ਜਜ਼ਬਾਤੀ ਤਕਰੀਰ ਵਿਚ ਕਿਹਾ ਕਿ ਹਾਲਾਂਕਿ ਉਹ ਰਿਟਾਇਰ ਹੋ ਗਈ ਹੈ, ਪਰ ਟੈਨਿਸ ਤੇ ਹੋਰਨਾਂ ਖੇਡਾਂ ਨਾਲ ਜੁੜੀ ਰਹੇਗੀ | ਉਸ ਨੇ ਆਸ ਪ੍ਰਗਟਾਈ ਕਿ ਦੇਸ਼ ਵਿਚ ਕਈ ਸਾਨੀਆ ਉਭਰਨਗੀਆਂ |

Related Articles

LEAVE A REPLY

Please enter your comment!
Please enter your name here

Latest Articles