27.9 C
Jalandhar
Sunday, September 8, 2024
spot_img

ਲਿਫਟ ਲੈ ਕੇ ਕਾਰ ਉਡਾ ਲੈ ਗਈ

ਮੋਗਾ : ਕਰਨਾਲ ਦੇ ਭੁਪਿੰਦਰ ਸਿੰਘ ਨੇ ਮੋਗਾ ਪੁਲਸ ਨੂੰ ਦੱਸਿਆ ਕਿ ਉਹ ਐਤਵਾਰ ਸ਼ਾਮ ਭਤੀਜੀ ਨੂੰ ਮਿਲਣ ਲਈ ਆਲਟੋ ਕਾਰ ‘ਚ ਮੋਗਾ ਆ ਰਿਹਾ ਸੀ ਤਾਂ ਮੁੱਲਾਂਪੁਰ ਦਾਖਾ ਟੋਲ ਪਲਾਜ਼ਾ ‘ਤੇ ਪਹੁੰਚਿਆ ਤਾਂ ਇਕ ਔਰਤ ਨੇ ਮੋਗੇ ਲਈ ਲਿਫਟ ਮੰਗੀ | ਉਹ ਪਹਿਲੀ ਵਾਰ ਮੋਗਾ ਆ ਰਿਹਾ ਸੀ ਅਤੇ ਔਰਤ ਉਸ ਨੂੰ ਲਿੰਕ ਰੋਡ ‘ਤੇ ਕੋਟ ਈਸੇ ਖਾਂ ਵਾਲੇ ਪਾਸੇ ਲੈ ਗਈ | ਕਰੀਬ ਘੰਟੇ ਬਾਅਦ ਉਹ ਕਾਰ ‘ਚ ਚਾਬੀਆਂ ਛੱਡ ਕੇ ਪਿੰਡ ਗਗੜਾ ਦੇ ਬਾਹਰਵਾਰ ਪਿਸ਼ਾਬ ਕਰਨ ਲਈ ਉਤਰਿਆ | ਇੰਨੇ ‘ਚ ਔਰਤ ਕਾਰ ਲੈ ਕੇ ਫਰਾਰ ਹੋ ਗਈ | ਉਸ ਨੇ ਦੱਸਿਆ ਕਿ ਔਰਤ ਨੇ ਸਲਵਾਰ-ਕਮੀਜ਼ ਪਹਿਨੀ ਹੋਈ ਸੀ ਅਤੇ ਉਹ 25-30 ਸਾਲ ਦੀ ਸੀ | ਪੁਲਸ ਨੇ ਕੇਸ ਦਰਜ ਕਰ ਲਿਆ ਹੈ |

Related Articles

LEAVE A REPLY

Please enter your comment!
Please enter your name here

Latest Articles