27.9 C
Jalandhar
Sunday, September 8, 2024
spot_img

ਅੱਜ ਤੇ ਭਲਕੇ ਵਿਰਾਸਤ ਏ ਖਾਲਸਾ ਵਿਖੇ ਗਤਕਾ ਪ੍ਰਦਰਸ਼ਨ

ਸ੍ਰੀ ਅਨੰਦਪੁਰ ਸਾਹਿਬ, (ਅਰਵਿੰਦਰ ਸਿੰਘ ਬਿੰਦੀ)
ਹੋਲਾ ਮਹੱਲਾ ਮੌਕੇ ਦੇਸ਼-ਵਿਦੇਸ਼ ਤੋਂ ਲੱਖਾਂ ਸੰਗਤਾਂ ਕੀਰਤਪੁਰ ਸਾਹਿਬ ਤੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਰਹੀਆਂ ਹਨ | ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਰਾਸਤ ਏ ਖਾਲਸਾ ਦੇ ਓਪਨ ਏਅਰ ਥੀਏਟਰ ਵਿੱਚ ਗਤਕਾ ਪ੍ਰਦਰਸ਼ਨ ਕਰਵਾਏ ਜਾ ਰਹੇ ਹਨ | 7 ਤੇ 8 ਮਾਰਚ ਨੂੰ ਗਤਕਾ ਪ੍ਰਦਰਸ਼ਨ ਤੇ ਢਾਡੀ ਵਾਰਾਂ ਵਿਰਾਸਤ ਏ ਖਾਲਸਾ ਦੇ ਓਪਨ ਏਅਰ ਥੀਏਟਰ ਵਿੱਚ ਸਵੇਰੇ 8 ਵਜੇ ਤੋਂ 11 ਵਜੇ ਤੇ ਸ਼ਾਮ 3 ਤੋਂ 6 ਵਜੇ ਤੱਕ ਹੋਣਗੇ |
ਸੈਲਾਨੀਆਂ ਦੀ ਭਾਰੀ ਆਮਦ ਨੂੰ ਵੇਖਦੇ ਹੋਏ ਵਿਰਾਸਤ ਏ ਖਾਲਸਾ ਦਾ ਸਮਾਂ ਲਗਭਗ ਦੁੱਗਣਾ ਕੀਤਾ ਗਿਆ ਹੈ | ਇੱਕ ਅਨੁਮਾਨ ਅਨੁਸਾਰ 25 ਹਜ਼ਾਰ ਤੋਂ ਵੱਧ ਸੈਲਾਨੀਆਂ ਵੱਲੋਂ ਰੋਜ਼ਾਨਾ ਵਿਰਾਸਤ ਏ ਖਾਲਸਾ ਵੇਖੇ ਜਾਣ ਦੀ ਸੰਭਾਵਨਾ ਹੈ | ਵਿਰਾਸਤ ਏ ਖਾਲਸਾ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਸੈਲਾਨੀਆਂ ਲਈ ਵਧਾਇਆ ਗਿਆ ਹੈ | ਵਿਰਾਸਤ ਏ ਖਾਲਸਾ ਵਿੱਚ ਕਰਾਫਟ ਮੇਲੇ ਵਿੱਚ ਸ਼ਿਲਪ ਕਲਾ ਤੇ ਹੱਥ ਨਾਲ ਤਿਆਰ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਨੂੰ ਸੈਲਾਨੀਆਂ ਦਾ ਹੁੰਗਾਰਾ ਮਿਲ ਰਿਹਾ ਹੈ | ਵਿਰਾਸਤ ਏ ਖਾਲਸਾ ਵਿੱਚ ਪੰਜਾਬ ਸਰਕਾਰ ਦੀ ਇੱਕ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ ਵਿਚ ਵੱਖ-ਵੱਖ ਵਿਭਾਗਾਂ ਦੀ ਪ੍ਰਗਤੀ ਅਤੇ ਲੋਕ ਭਲਾਈ ਸਕੀਮਾਂ ਬਾਰੇ ਦਰਸਾਇਆ ਗਿਆ ਹੈ | ਸਿੱਖਿਆ ਮੰਤਰੀ ਹਰਜੋਤ ਬੈਂਸ, ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨਿਰੰਤਰ ਵਿਰਾਸਤ ਏ ਖਾਲਸਾ ਦਾ ਦੌਰਾ ਕਰ ਰਹੇ ਹਨ | ਵਿਰਾਸਤ ਏ ਖਾਲਸਾ ਵਿਚ ਗਤਕਾ ਪ੍ਰਦਰਸ਼ਨੀਆਂ ਅਤੇ ਢਾਡੀ ਵਾਰਾਂ ਲਈ 7 ਤੇ 8 ਮਾਰਚ ਨੂੰ ਸਮਾਂ ਸਵੇਰੇ 8 ਵਜੇ ਤੋਂ 11 ਵਜੇ ਤੇ ਸ਼ਾਮ 3 ਤੋਂ 6 ਵਜੇ ਕੀਤਾ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles